ਪੰਜਾਬ ਚ ਵਾਪਰੀ ਦਿਲ ਚੀਰਵੀਂ ਘਟਨਾ ਵਿਆਹ ਤੋਂ ਸਿਰਫ 15 ਦਿਨ ਬਾਅਦ ਇਸ ਕਾਰਨ ਕਰਕੇ ਕੀਤੀ ਖ਼ੁਦਕੁਸ਼ੀ ..

ਮਾਤਮ ‘ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ 15 ਦਿਨ ਬਾਅਦ ਫਾਹਾ ਲੈ ਕੇ ਮੁੰਡੇ ਨੇ ਕੀਤੀ ਖੁਦਕੁਸ਼ੀ

Punjab Chye Ghati Dil Chirvi Ghatnaa.......

ਬੱਸੀ ਪਠਾਣਾ ਦੇ ਪਿੰਡ ਨੰਦਪੁਰ ਵਿਚ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਵਿਆਹ ਤੋਂ 15 ਦਿਨ ਬਾਅਦ ਹੀ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਥਾਣਾ ਬੱਸੀ ਪਠਾਣਾ ਦੇ ਏ. ਐੱਸ. ਆਈ. ਸ਼ਾਸ਼ਵਤ ਕੁਮਾਰ ਨੇ ਦੱਸਿਆ ਕਿ ਪਿੰਡ ਨੰਦਪੁਰ ਵਿਖੇ ਇਕ 23 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਸਪੁਰਦ ਕਰ ਦਿੱਤੀ ਗਈ ਹੈ।

ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬਤੌਰ ਚੌਕੀਦਾਰੀ ਕਰਦਾ ਹੈ ਅਤੇ ਉਸ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਹੈ। ਉਸ ਦੇ ਲੜਕੇ ਸਤਵਿੰਦਰ ਸਿੰਘ (23) ਦਾ ਵਿਆਹ 15 ਅਪ੍ਰੈਲ 2018 ਨੂੰ ਮਨਪ੍ਰੀਤ ਕੌਰ ਪੁੱਤਰੀ ਸਵ. ਸੁਰਿੰਦਰ ਸਿੰਘ ਵਾਸੀ ਪਿੰਡ ਪੱਦੀ ਥਾਣਾ ਡੇਹਲੋਂ ਨਾਲ

ਹੋਇਆ ਸੀ।ਉਸ ਦੁਆਰਾ ਖ਼ੁਦਕੁਸ਼ੀ ਦਾ ਇਹ ਕਦਮ ਜਿਸ ਕਾਰਨ ਚੁੱਕਿਆ ਗਿਆ ਸੁਣਕੇ ਹੈਰਾਨ ਹੋ ਜਾਵੋਂਗੇ ਕੇ ਬੇਰੋਜਗਾਰੀ ਤੋਂ ਅੱਜ ਦੇ ਨੌਜਵਾਨ ਕਿੰਨੇ ਤੰਗ ਆ ਚੁੱਕੇ ਹਨ ਕੇ ਓਹਨਾ ਨੂੰ ਆਪਣੀਆਂ ਜਾਨਾਂ ਦੇਣੀਆਂ ਪੈ ਰਹੀਆਂ ਹਨ ਸਤਵਿੰਦਰ ਸਿੰਘ 12ਵੀਂ ਪਾਸ ਸੀ ਜੋ ਕਿ ਮਿਹਨਤ ਮਜ਼ਦੂਰੀ ਹੀ ਕਰਦਾ ਸੀ ਅਤੇ

ਨੌਕਰੀ ਦੀ ਤਲਾਸ਼ ਵਿਚ ਸੀ ਪਰ ਨੌਕਰੀ ਨਾ ਮਿਲਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਕਮਰੇ ‘ਚ ਲੱਗੇ ਪੱਖੇ ਨਾਲਾ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੁਆਂਢੀਆਂ ਦੀ ਮੱਦਦ ਨਾਲ ਸਤਵਿੰਦਰ ਨੂੰ ਹੇਠਾਂ ਉਤਾਰਿਆ ਗਿਆ ਅਤੇ ਸਿਵਲ ਹਸਪਤਾਲ ਬੱਸੀ ਪਠਾਣਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵਲੋਂ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

LEAVE A REPLY