ਕਿਰਨ ਬਾਲਾ ਦੇ ਵੀਜ਼ੇ ਦੀ ਕੀਤੀ ਸੀ ਸਿਫਾਰਿਸ਼, ਹੁਣ ਉਸ ਅਫ਼ਸਰ ਨਾਲ ਹੋਵੇਗਾ…

ਵਿਸਾਖੀ ‘ਤੇ ਐਸਜੀਪੀਸੀ ਵੱਲੋਂ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਾਤਨ ਭੇਜੇ ਗਏ ਸ਼ਰਧਾਲੂਆਂ ਦੇ ਜੱਥੇ ਵਿੱਚ ਪਾਕਿਸਤਾਨ ਜਾਕੇ ਗਾਇਬ ਹੋਈ ਗੜ੍ਹਸ਼ੰਕਰ ਦੀ ਕਿਰਨ ਬਾਲਾ ਮਾਮਲੇ ਵਿੱਚ ਬਣਾਈ ਗਈ ਜਾਂਚ ਕਮੇਟੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਬ ਕਮੇਟੀ ਦੀ ਪਹਿਲੀ ਮੀਟਿੰਗ 3 ਮਈ ਨੂੰ ਐਸਜੀਪੀਸੀ ਦੇ ਮੁੱਖ ਦਫਤਰ ਵਿੱਚ ਹੋਵੇਗੀ। ਮੀਟਿੰਗ ਵਿੱਚ ਕਿਰਨ ਬਾਲਾ ਦੁਆਰਾ ਧਰਮ ਤਬਦੀਲ ਕਰਨ ਅਤੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਨ ਸਬੰਧੀ ਚਰਚਾ ਹੋਵੇਗੀ।

ਐਸਜੀਪੀਸੀ ਸੂਤਰਾਂ ਦੇ ਮੁਤਾਬਕ ਕਿਰਨ ਬਾਲਾ ਨੂੰ ਵੀਜੇ ਦੀ ਸਿਫਾਰਿਸ਼ ਕਰਨ ਨੂੰ ਲੈ ਕੇ ਚਰਚਾ ਵਿੱਚ ਰਹੇ ਅਧਿਕਾਰੀ ਨਾਲ ਵੀ ਕਮੇਟੀ ਮੈਂਬਰ ਗੱਲ ਕਰਨਗੇ। ਇਹ ਗੱਲ ਵੀ ਸਾਹਮਣੇ ਆਈ ਸੀ ਕਿ ਜੱਥੇ ਦੇ ਨਾਲ ਜਾਣ ਦੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਪਹੁੰਚੀ ਕਿਰਨ ਬਾਲਾ ਦੀ ਰਿਹਾਇਸ਼ ਦਾ ਪ੍ਰਬੰਧ ਇੱਕ ਹੋਰ ਅਧਿਕਾਰੀ ਦੇ ਕਹਿਣ ਉੱਤੇ ਹੋਇਆ ਸੀ। ਇਸ ਬਾਰੇ ਵੀ ਕਮੇਟੀ ਮੈਂਬਰ ਜਾਂਚ ਕਰਨਗੇ।

ਦਸ ਦਈਏ ਕਿ ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਾਤਨ ‘ਚ ਦਰਸ਼ਨਾ ਦੇ ਲਈ ਗਿਆ ਸੀ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਗੜ੍ਹਸ਼ੰਕਰ ਤੋਂ ਵਿਆਉਤਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਜਿਸ ਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰ ਕੇ ਪਾਕਿ ਦੇ ਕਿਸੇ ਸਖ਼ਸ਼ ਨਾਲ ਵਿਆਹ ਕਰ ਲਿਆ ਹੈ ਤੇ ਹੁਣ ਉਹ ਆਮਨਾ ਬੇਗਮ ਬਣ ਗਈ ਹੈ।

LEAVE A REPLY