ਪਿਛਲੇ 5 ਸਾਲਾਂ ‘ਚ ਪੰਜਾਬੀ ਸਿਨੇਮਾ ਨੇ ਕਾਫੀ ਉੱਚਾ ਪੱਧਰ ਹਾਸਿਲ ਕਰ ਲਿਆ ਹੈ। ਪੰਜਾਬੀ ਕਲਾਕਾਰਾਂ ਅਤੇ ਫਿਲਮਾਂ ਰਾਹੀ ਪੰਜਾਬੀ ਲੋਕਾਂ ਆਪਣੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ ਜੁੜੇ ਰਹੇ ਹਨ। ਇਸੇ ਖੁਸ਼ੀ ‘ਚ ਲੰਡਨ ਵਿਚ ਆਉਂਦੇ ਸ਼ਨੀਵਾਰ ਹੁਣ ਤੱਕ ਦੇ ਪਹਿਲੇ ਪੰਜਾਬੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਪੰਜਾਬੀ ਫਿਲਮ ਜਗਤ ਦੇ ਵੱਡੇ ਸਿਤਾਰੇ ਹਿੱਸਾ ਲੈਣਗੇ। ਬਰਮਿੰਘਮ ਦੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਚ ਇਹ ਆਯੋਜਨ ਹੋਵੇਗਾ। ਬਰਤਾਨਵੀ ਦਰਸ਼ਕਾਂ ਵਿਚ ਆਪਣਾ ਰਸੂਖ ਬਣਾਉਣ ਵਾਲੀ ਹਿੰਦੀ ਤੇ ਪੰਜਾਬੀ ਗਾਇਕੀ ਦੀ ਸਟਾਰ ਜੈਸਮੀਨ ਸੈਂਡਲਸ ਸਮਾਰੋਹ ਦੀ ਮੁੱਖ ਪੇਸ਼ਕਰਤਾ ਹੋਵੇਗੀ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਟੀ. ਵੀ. ਚੈਨਲ ‘ਬ੍ਰਿਟ ਏਸ਼ੀਆ ਟੀ. ਵੀ.’ ਦੇ ਸੀ. ਈ. ਓ. ਟੋਨੀ ਸ਼ੇਰਗਿੱਲ ਨੇ ਦੱਸਿਆ ਕਿ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਜ਼ਿਕਰਯੋਗ ਹੈ ਕਿ ਜੈਸਮੀਨ ਸੈਂਡਲਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਿਵੇਂ ਹਾਰਡੀ ਸੰਧੂ, ਸ਼ੈਰੀ ਮਾਨ ਅਤੇ ਸੁਨੰਦਾ ਸ਼ਰਮਾ ਦੀਆਂ ਪੇਸ਼ਕਾਰੀ ਵੀ ਇਸ ਇਵੈਂਟ ‘ਚ ਦੇਖਣਯੋਗ ਹੋਣਗੀਆਂ।

LEAVE A REPLY