ਲਓ ਹੁਣ ਰੇਤਾ ਦੀ ਟਰਾਲੀ ਮਿਲੇਗੀ ਸਿਰਫ ਇੰਨੇਂ ਰੁਪਏ ਵਿਚ, ਪੜੋ ਪੂਰੀ ਖ਼ਬਰ ਤੇ ਸ਼ੇਅਰ ਕਰੋ…

Reat Di Tarali Sirf Ehnye Rupyee Vich.....!!!!!!

ਸੂਬੇ ਵਿੱਚ ਹੁਣ ਜਲਦ ਹੀ ਲੋਕਾਂ ਨੂੰ ਸਸਤਾ ਰੇਤਾ ਮਿਲੇਗਾ। ਮਾਈਨਿੰਗ ਦੀ ਨਵੀਂ ਨੀਤੀ ਘੜਨ ਲਈ ਬਣਾਈ ਗਈ ਕੈਬਨਿਟ ਦੀ ਸਬ ਕਮੇਟੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਸਿੰਧੂ ਦੀ ਅਗਵਾਈ ਵਾਲੀ ਇਸ ਕਮੇਟੀ ਨੇ ਆਪਣੀ ਰਿਪੋਰਟ ਚ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ।.ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਾ ਲੋਕਾਂ ਨੂੰ ਫ਼ਾਇਦਾ ਹੋਵੇਗਾ।

ਕਮੇਟੀ ਵੱਲੋਂ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕੋਲ 100 ਸਾਲ ਲਈ ਰੇਤ ਤੇ 170 ਸਾਲ ਲਈ ਬਜਰੀ ਦੇ ਭੰਡਾਰ ਮੌਜੂਦ ਹਨ।
ਇਸ ਰਿਪੋਰਟ ਵਿੱਚ ਕਮੇਟੀ ਨੇ ਲੋਕਾਂ ਨੂੰ ਰਾਹਤ ਦੇਣ ਲਈ ਰੇਤ ਦਾ ਭਾਅ ਤੈਅ ਕਰਨ ਤੋਂ ਲੈ ਕੇ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ। ਇਸ ਵਿੱਚ 100 ਫੁੱਟ ਰੇਤ ਦਾ ਰੇਟ 1000 ਰੁਪਏ ਮਿਥਣ ਦੀ ਸਿਫ਼ਾਰਿਸ਼ ਕੀਤੀ ਗਈ ਹੈ ਯਾਨੀ ਇੱਕ ਟਰਾਲੀ ਰੇਤ ਦੀ ਲੋਕਾਂ ਤੱਕ 1000 ਰੁਪਏ ਚ ਪੁੱਜੇਗੀ। ਸੂਬੇ ਚ ਰੇਤ ਅਤੇ ਬਜਰੀ ਦੇ ਮੌਜੂਦਾ ਭੰਡਾਰ ਨੂੰ ਦੇਖਦਿਆਂ ਕਮੇਟੀ ਨੇ ਭਾਅ ਤੈਅ ਕਰਨ ਦੀ ਸਿਫ਼ਾਰਿਸ਼ ਕੀਤੀ।

ਕਮੇਟੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਅੰਦਰ 575 ਵਰਗ ਕਿੱਲੋਮੀਟਰ ਖੇਤਰਫਲ ਚ ਕੁੱਲ 184 ਕਰੋੜ ਟਨ ਰੇਤੇ ਦਾ ਮੌਜੂਦਾ ਭੰਡਾਰ ਹੈ। ਪੰਜਾਬ ਵਿੱਚ ਪ੍ਰਤੀ ਸਾਲ ਰੇਤੇ ਦੀ ਮੰਗ 2 ਕਰੋੜ ਟਨ ਹੈ ਯਾਨੀ ਪੰਜਾਬ ਕੋਲ ਆਉਣ ਵਾਲੇ 91 ਸਾਲਾਂ ਲਈ ਰੇਤੇ ਦਾ ਭੰਡਾਰ ਪਿਆ ਹੈ।

ਇਸੇ ਤਰਾਂ ਸੂਬੇ ਵਿੱਚ ਕੁੱਲ 500 ਵਰਗ ਕਿੱਲੋ ਮੀਟਰ ਖੇਤਰਫਲ ਵਿੱਚ ਪਏ ਪਥਰੀਲੇ ਟਿੱਬਿਆਂ ਦਾ 170 ਕਰੋੜ ਟਨ ਦਾ ਭੰਡਾਰ ਹੈ ਜੋ ਸੂਬੇ ਦੀ ਆਉਣ ਵਾਲੇ 170 ਸਾਲ ਦੀ ਬਜਰੀ ਦੀ ਮੰਗ ਨੂੰ ਪੁਰਾ ਕਰ ਸਕਦੇ ਹਨ।

ਫ਼ਿਲਹਾਲ ਕੈਬਨਿਟ ਦੀ ਸਬ ਕਮੇਟੀ ਵੱਲੋਂ ਆਪਣੀ ਪੜਤਾਲ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਜਲਦ ਇਸ ਦੇ ਆਧਾਰ ਉੱਤੇ ਨਵੀਂ ਮਾਈਨਿੰਗ ਨੀਤੀ ਲਾਗੂ ਕੀਤੀ ਜਾਵੇਗਾ ਤਾਂ ਜੋ ਅਸਮਾਨ ਪੁੱਜੇ ਭਾਅ ਤੇ ਰੇਤੇ ਦੀ ਕਾਲਬਾਜ਼ਾਰੀ ਉੱਤੇ ਨੱਥ ਪੈ ਸਕੇ।

LEAVE A REPLY