ਕੱਲ ਸਵੇਰ ਅਦਾਕਾਰਾ ਸੋਨਮ ਕਪੂਰ ਦਾ ਵਿਆਹ ਉਨ੍ਹਾਂ ਦੇ ਦੋਸਤ ਤੇ ਜਾਨੇ ਮਾਨੇ ਕਾਰੋਬਾਰੀ ਆਨੰਦ ਆਹੂਜਾ ਨਾਲ ਹੋਇਆ l ਉਹਨਾਂ ਦਾ ਲਹਿੰਗਾ ਅਨੁਰਾਧਾ ਵਕੀਲ, ਜੋ ਕਿ ਇੱਕ ਚਰਚਿਤ ਡਿਜ਼ਾਇਨਰ ਹੈ, ਦੁਆਰਾ ਤਿਆਰ ਕੀਤਾ ਗਿਆ ਸੀ l ਸਾਰਾ ਵਿਆਹ ਸਿੱਖ ਪਰੰਪਰਾ ਦੇ ਅਨੁਸਾਰ ਕੀਤਾ ਗਿਆ l ਲਾਵਾਂ ਉਹਨਾਂ ਦੀ ਆਂਟੀ ਦੇ ਬੰਗਲੇ ਵਿੱਚ ਹੋਈਆਂ ਜੋ ਕਿ ਮਹਾਰਾਸ਼ਟਰ ਦੇ ਬਾਂਦ੍ਰਾ ਵਿੱਚ ਹੈ l ਆਨੰਦ ਕਾਰਜ 8 ਮਈ ਨੂੰ 11 ਤੋਂ 12:30 ਦੇ ਵਿੱਚ ਹੋਏ ਜਿਸ ਵਿੱਚ  ਮਸ਼ਹੂਰ ਹਸਤਿਯਾਂ ਨੇ ਸ਼ਿਰਕਤ ਕੀਤੀ l ਵਿਆਹ ਤੋਂ ਬਾਦ ਦਾਵਤ ਦਿੱਤੀ ਗਈ ਤੇ ਸ਼ਾਮ ਨੂੰ ਰਿਸੇਪਸ਼ਨ ਕੀਤਾ ਗਿਆ l
ਸੋਨਮ ਹਮੇਸ਼ਾ ਤੋਂ ਆਪਣੇ ਵਿਆਹ ਨੂੰ ਸੀਕ੍ਰੇਟ ਰੱਖਣਾ ਚਾਹੁੰਦੀ ਸੀ ਤੇ ਅਜਿਹਾ ਹੀ ਉਸ ਨੇ ਕੀਤਾ ਵੀ। ਵਿਆਹ ਤੋਂ ਸਿਰਫ 7-8 ਦਿਨ ਪਹਿਲਾਂ ਹੀ ਸੋਨਮ ਤੇ ਆਨੰਦ ਦੇ ਵਿਆਹ ਦਾ ਐਲਾਨ ਕੀਤਾ ਗਿਆ ਸੀ। ਆਪਣੇ ਦੁਲਹਨ ਦੇ ਗੈਟਅੱਪ ਨੂੰ ਵੀ ਸੋਨਮ ਨੇ ਕਾਫੀ ਲੁਕਾ ਕੇ ਰੱਖਿਆ। ਕੁਝ ਦੇਰ ਪਹਿਲਾਂ ਹੀ ਉਸ ਦੀ ਦੁਲਹਨ ਬਣੀ ਦੀ ਫੋਟੋ ਸਾਹਮਣੇ ਆਈ।

ਸੋਨਮ ਕਪੂਰ ਦੇ ਲਾੜੇ ਆਨੰਦ ਆਹੂਜਾ ਦੀ ਫੋਟੋ ਵੀ ਸਾਹਮਣੇ ਆਈ ਹੈ l

ਸੋਨਮ ਕਪੂਰ ਤੇ ਅਨੰਦ ਅਹੂਜਾ ਨੇ ਅੱਜ ਸਿੱਖ ਰਸਮਾਂ ਨਾਲ ਵਿਆਹ ਕਰਵਾਇਆ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ।

ਇਹ ਵਿਆਹ ਬਾਲੀਵੁੱਡ ਦਾ ਇਹ ਚਰਚਿਤ ਵਿਆਹ ਹੈ। ਸੋਨਮ ਅਦਾਕਾਰ ਅਨਿਲ ਕਪੂਰ ਦੀ ਧੀ ਹੈ।ਅਨੰਦ ਅਹੂਜਾ ਕਾਰੋਬਾਰੀ ਹੈ ਤੇ ਸੋਨਮ ਦਾ ਦੋਸਤ ਹੈ। ਉਨ੍ਹਾਂ ਦੇ ਰਿਸਤੇ ਦੀ ਕਾਫੀ ਸਮੇਂ ਤੋਂ ਚਰਚਾ ਸੀ ਹੁਣ ਉਹ ਵਿਆਹ ਬੰਧਨ ਵਿੱਚ ਬੱਝ ਗਏ ਹਨ।

ਸੋਨਮ ਤੇ ਅਨੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠੇ ਹਨ। ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ l

LEAVE A REPLY