Toofan/Thunderstorm In Punjab....! Yes or No?

ਇਹ ਫੋਟੋ ਰਾਜਸਥਾਨ ਦੇ ਬੀਕਾਨੇਰ ਦੀ ਹੈ ਜਿਸ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਜੇ ਤੂਫ਼ਾਨ ਆਇਆ ਤਾਂ ਕਿੰਨੀ ਤਬਾਹੀ ਕਰ ਸਕਦਾ ਹੈ l ਪੰਜਾਬ ਸਮੇਤ ਕਈ ਸਟੇਟਾਂ ਵਿੱਚ ਤੂਫ਼ਾਨ ਕਾਰਨ ਹਾਈ ਐਲਰਟ ਜਾਰੀ ਹੈ ਤੇ ਲੋਕਾਂ ਨੇ ਅਤੇ ਸਰਕਾਰ ਨੇ ਆਪਣੇ ਆਪਣੇ ਪੱਧਰ ਤੇ ਇੱਸ ਤੋਂ ਬਚਣ ਦੀ ਤਿਆਰੀ ਵੀ ਕਰ ਲਈ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਸ ਤੂਫ਼ਾਨ ਦੇ ਬਣਨ ਦਾ ਕਾਰਣ ਕੀ ਹੈ l ਇੱਸ ਰਿਪੋਰਟ ਵਿੱਚ ਤੁਸੀਂ ਜਾਣੋਗੇ ਕਿ ਇੱਸ ਤੂਫ਼ਾਨ ਦਾ ਕਾਰਨ ਕੀ ਹੈ ਅਤੇ ਤੂਫ਼ਾਨ ਬਾਰੇ ਤਾਜ਼ਾ ਐਲਰਟ ਕੀ ਜਾਰੀ ਕੀਤਾ ਗਿਆ ਹੈ l

ਤੂਫ਼ਾਨ ਦਾ ਕਾਰਣ 

ਤੂਫ਼ਾਨ ਦਾ ਖ਼ਤਰਾ ਪੈਦਾ ਹੋਣ ਦਾ ਕਾਰਣ ਪਾਕਿਸਤਾਨ ਅਤੇ ਪਛਮੀ ਭਾਰਤ ਵਿੱਚ ਗਰਮੀ ਦੇ ਵੱਧ ਜਾਣ ਕਾਰਨ ਬਣਿਆ ਘੱਟ ਦਬਾਅ ਦਾ ਖੇਤਰ ਹੈ ਜਿਸ ਕਾਰਣ ਪਛਮੀ ਹਵਾਵਾਂ ਬਹੁਤ ਤੇਜ਼ ਗਤੀ ਨਾਲ ਇੱਸ ਤਰਫ ਆ ਰਹੀਆਂ ਹਨ l

ਮੌਸਮ ਵਿਭਾਗ ਦੀ ਚੇਤਾਵਨੀ 

ਮੌਸਮ ਵਿਭਾਗ ਨੇ ਕੱਲ੍ਹ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਸਿੱਕਿਮ ਤੇ ਪੱਛਮੀ ਬੰਗਾਲ ‘ਚ ਔਰੇਂਜ ਜ਼ੋਨ ਦੀ ਚੇਤਾਵਨੀ ਜਾਰੀ ਕੀਤੀ ਸੀ ਜੋ ਕਿ ਅੱਜ ਵੀ ਜਾਰੀ ਹੈ। ਇਨ੍ਹਾਂ ਰਾਜਾਂ ਦੇ ਕਈ ਇਲਾਕਿਆ ਵਿੱਚ 50 ਤੋਂ 70 ਕਿਮੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਆਏ ਤੂਫਾਨ ‘ਚ ਰਾਜਸਥਾਨ ਦੇ ਅਲਵਰ, ਭਰਤਪੁਰ, ਢੋਲਪੁਰ ਤੇ ਝੁਨਝੁਨੂ ਚ 35 ਲੋਕ ਮਾਰੇ ਗਏ ਸਨ ਜਦਕਿ 250 ਤੋਂ ਵੱਧ ਜ਼ਖਮੀ ਹੋ ਗਏ ਸਨ। ਮੌਸਮ ‘ਚ ਖਤਰਨਾਕ ਤਬਦੀਲੀ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਸਾਰੇ ਸਕੂਲਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ-ਨਾਲ ਚੰਡੀਗੜ੍ਹ ਹਰਿਆਣਾ ਵਿੱਚ ਬੀਤੀ ਸ਼ਾਮ ਤੋਂ ਹੀ ਸ਼ੁਰੂ ਹੋਈਆਂ ਤੇਜ਼ ਹਵਾਵਾਂ ਤੋਂ ਬਾਅਦ ਦੇਰ ਰਾਤ ਭਾਰੀ ਝੱਖੜ ਤੇ ਮੀਂਹ ਨੇ ਦਸਤਕ ਦਿੱਤੀ।
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤਕ ਦੇਸ਼ ਦੇ ਕਈ ਹਿੱਸਿਆਂ ਵਿੱਚ ਝੱਖੜ ਤੇ ਭਾਰੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦਿੱਲੀ ਸਮੇਤ ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ।ਰਾਜਸਥਾਨ ਵਿੱਚ ਰੇਤਲੇ ਤੂਫ਼ਾਨ ਦੇ ਨਾਲ-ਨਾਲ ਛੇ ਉੱਤਰ ਪੂਰਬੀ ਸੂਬਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਜੰਮੂ ਤੇ ਕਸ਼ਮੀਰ, ਉੱਤਰਾਖੰਡ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਨੂੰ ਪਹਾੜਾਂ ਦੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਵੀ ਵੇਖਣ ਨੂੰ ਮਿਲੀ ਤੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਿਆ।

ਹਨ੍ਹੇਰੀ-ਤੂਫ਼ਾਨ ’ਚ ਬਚਾਅ ਲਈ ਅਪਣਾਓ ਇਹ ਨੁਕਤੇ

ਸਿਹਤ ਵਿਭਾਗ ਦੇ ਆਈਈਸੀ ਸੈਕਸ਼ਨ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਅਪਣਾ ਕੇ ਹਨ੍ਹੇਰੀ-ਤੂਫ਼ਾਨ ਤੋਂ ਬਚਿਆ ਜਾ ਸਕਦਾ ਹੈ:

 • ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਭਾਵੀ ਹਨ੍ਹੇਰੀ-ਤੂਫ਼ਾਨ ਤੋਂ ਚੌਕੰਨੇ ਰਹੋ।
 • ਆਉਣ ਵਾਲੇ ਕੁਝ ਦਿਨਾਂ ਲਈ ਆਪਣੀ ਬਾਲਕੋਨੀ ਦਾ ਸਾਰਾ ਸਾਮਾਨ ਘਰ ਦੇ ਅੰਦਰ ਹੀ ਰੱਖੋ।
 • ਹਨ੍ਹੇਰੀ-ਤੂਫ਼ਾਨ ਆਉਣ ਦੌਰਾਨ ਜਾਂ ਸੰਭਾਵਨਾ ਹੋਣ ’ਤੇ ਘਰ ਦੇ ਅੰਦਰ ਹੀ ਰਹੋ।
 • ਇਨ੍ਹੀਂ ਦਿਨੀਂ ਵੱਡੇ ਦਰੱਖ਼ਤਾਂ ਥੱਲੇ ਖਲ੍ਹੋਣ ਤੋਂ ਗ਼ੁਰੇਜ਼ ਕਰੋ।
 • ਤੇਜ਼ ਹਨ੍ਹੇਰੀ-ਤੂਫ਼ਾਨ ਆਉਣ ’ਤੇ ਕਿਸੇ ਕੰਧ ਦੇ ਆਸ-ਪਾਸ ਜਾਂ ਪਿੱਛੇ ਖੜ੍ਹੇ ਨਾ ਹੋਵੋ।
 • ਬਿਜਲੀ ਦੇ ਖੰਭੇ ਤੇ ਤਾਰਾਂ ਤੋਂ ਦੂਰ ਰਹੋ। ਨੰਗੀਆਂ ਤੇ ਟੁੱਟੀਆਂ ਤਾਰਾਂ ਤੋਂ ਬਚੋ।
 • ਹਨ੍ਹੇਰੀ-ਤੂਫ਼ਾਨ ਆਉਣ ’ਤੇ ਖੁੱਲ੍ਹੀ ਥਾਂ ਉੱਤੇ ਜ਼ਮੀਨ ’ਤੇ ਲੰਮੇ ਪੈ ਜਾਓ।
 • ਇਸ ਦੌਰਾਨ ਪਸ਼ੂਆਂ ਨੂੰ ਦਰੱਖ਼ਤਾਂ ਨਾਲ ਨਾ ਬੰਨ੍ਹੋ।
 • ਹਨ੍ਹੇਰੀ-ਤੂਫ਼ਾਨ ਤੇਜ਼ ਹੋਣ ’ਤੇ ਬਿਜਲੀ ਦੇ ਸਾਰੇ ਸਵਿੱਚ ਬੰਦ ਕਰ ਦਿਓ ਤੇ ਪਲੱਗ ਵੀ ਕੱਢ ਦਿਓ।
 • ਘਰ ਵਿੱਚ ਚੁੱਲ੍ਹਾ, ਸਟੋਵ, ਤੰਦੂਰ ਆਦਿ ਜਿਹੀਆਂ ਚੀਜ਼ਾਂ ਤੁਰੰਤ ਬੁਝਾ ਦਿਓ।
 • ਘਰ ਵਿੱਚ ਚੁੱਲ੍ਹਾ, ਸਟੋਵ, ਤੰਦੂਰ ਆਦਿ ਜਿਹੀਆਂ ਚੀਜ਼ਾਂ ਤੁਰੰਤ ਬੁਝਾ ਦਿਓ।

LEAVE A REPLY

Please enter your comment!
Please enter your name here