Love Marriage Karan wele Jodye Naal Ahh Ki Ho GYa....

ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨਾਲ ਆਹ ਦੇਖੋ ਜਲੰਧਰ ਚ ਕੀ ਕੀ ਹੋਇਆ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਪੁਲਿਸ ਅੱਜ ਜਲੰਧਰ ਵਿਚ ਛਾਪੇਮਾਰੀ ਕਰਕੇ ਇਕ ਨਵ ਵਿਆਹੇ ਜੋੜੇ ਨੂੰ ਹਿਰਾਸਤ ਵਿਚ ਲੈਣ ਉਪਰੰਤ ਵਾਪਿਸ ਰਵਾਨਾ ਹੋ ਗਈ। ਲੜਕੀ ਗਾਜ਼ੀਆਬਾਦ ਦੀ ਰਹਿਣ ਵਾਲੀ ਹੈ ਅਤੇ ਉਸਨੇ ਜਲੰਧਰ ਦੇ ਇਸ ਮੁੰਡੇ ਨਾਲ ਵਿਆਹ ਕੀਤਾ ਸੀ ਪਰ ਉਸਦੇ ਚਾਚਾ, ਚਾਚੀ ਨੇ ਲੜਕੇ ਖਿਲਾਫ਼ ਗਾਜ਼ੀਆਬਾਦ ਪੁਲਿਸ ਨੂੂੰ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ’ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਦੋਹਾਂ ਨੂੰ ਜਲੰਧਰ ਤੋਂ ਕਾਬੂ ਕੀਤਾ। ਲੜਕਾ ਅਤੇ ਲੜਕੀ ਦੋਵੇਂ ਬਾਲਿਗ ਦੱਸੇ ਜਾਂਦੇ ਹਨ।

Love Marriage Karan wele Jodye Naal Ahh Ki Ho GYa....

ਅੱਜ ਤੜਕੇ ਉੱਤਰ ਪ੍ਰਦੇਸ਼ ਪੁਲਿਸ ਨੇ ਬਸਤੀ ਦਾਨਿਸ਼ਮੰਦਾਂ ਤਹਿਤ ਆਉਂਦੇ ਇਲਾਕੇ ਕਰਨ ਐਨਕਲੇਵ ਵਿਚ ਛਾਪੇਮਾਰੀ ਕੀਤੀ। ਜਲੰਧਰ ਪੁਲਿਸ ਮੁਤਾਬਿਕ ਇਸ ਲਈ ਉਨ੍ਹਾਂ ਨੂੰ ਸੂਚਿਤ ਕਰਕੇ ਭਰੋਸੇ ਵਿਚ ਲਿਆ ਗਿਆ ਸੀ। ਲੜਕੇ ਦੀ ਪਛਾਣ ਬਲਜੀਤ ਸਿੰਘ ਸੰਨੀ ਵਜੋਂ ਹੋਈ ਹੈ ਜਦਕਿ ਲੜਕੀ ਦੀ ਪਛਾਣ 26 ਸਾਲਾ ਚਾਂਦਨੀ ਵਾਸੀ ਗਾਜ਼ੀਆਬਾਦ ਵਜੋਂ ਹੋਈ ਹੈ। ਚਾਂਦਨੀ ਅਨੁਸਾਰ ਉਹ ਗਾਜ਼ੀਆਬਾਦ ਵਿਖੇ ਆਪਣੇ ਚਾਚਾ ਮਨੋਜ ਕੁਮਾਰ ਪੱਪੂ ਅਤੇ ਚਾਚੀ ਗੀਤਾ ਰਾਣੀ ਨਾਲ ਰਹਿੰਦੀ ਸੀ ਪਰ ਉਹ ਦੋਵੇਂ ਉਸ ਦੀ ਮਾਰਕੁੱਟ ਕਰਦੇ ਸਨ ਜਿਸ ਕਾਰਨ ਉਸਨੂੰ ਆਪਣੀ ਜਾਨ ਦਾ ਖ਼ਤਰਾ ਭਾਸਦਾ ਸੀ।

ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੀ ਮੁਲਾਕਾਤ ਸੰਨੀ ਨਾਲ ਹੋਈ ਸੀ ਜਿਸ ਨਾਲ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀ ਇਸ ਲਈ ਦੋਹਾਂ ਨੇ ਉੱਥੋਂ ਭੱਜ ਕੇ ਸ਼ਾਦੀ ਕਰਨ ਦਾ ਮਨ ਬਣਾਇਆ। ਉਹ ਦੋਵੇਂ ਜਲੰਧਰ ਆ ਗਏ ਅਤੇ ਵਿਆਹ ਕਰਵਾ ਲਿਆ। ਇਸੇ ਦੌਰਾਨ ਉਸਦੇ ਚਾਚਾ ਚਾਚੀ ਨੇ ਗਾਜ਼ੀਆਬਾਦ ਦੇ ਪਟੇਲ ਮਾਰਗ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਦੇ ਆਧਾਰ ’ਤੇ ਅੱਜ ਪੁਲਿਸ ਨੇ ਛਾਪੇਮਾਰੀ ਕੀਤੀ। ਚਾਂਦਨੀ ਨੇ ਜਾਂਦੇ ਹੋਏ ਵੀ ਇਹੀ ਕਿਹਾ ਕਿ ਉਹ ਸੰਨੀ ਨਾਲ ਹੀ ਰਹੇਗੀ ਕਿਉਂਕਿ ਉਸਨੂੰ ਆਪਣੇ ਚਾਚਾ ਚਾਚੀ ਤੋਂ ਖ਼ਤਰਾ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

LEAVE A REPLY

Please enter your comment!
Please enter your name here