ਦਿਲਜੀਤ ਤੇ ਰੌਸ਼ਨ ਪ੍ਰਿੰਸ ਦੇ ਗਾਉਣ ‘ਤੇ ਜਦੋਂ ਫਲਾਪ ਹੋ ਗਏ ਸਨ ਹੈਪੀ ਰਾਏਕੋਟੀ ਦੇ ਗੀਤ

ਪ੍ਰਸਿੱਧ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੀ ਸਾਫ-ਸੁਥਰੀ ਗੀਤਕਾਰੀ ਤੇ ਗਾਇਕੀ ਕਰਕੇ ਇੰਡਸਟਰੀ ਦਾ ਨਾਮੀ ਚਿਹਰਾ ਬਣ ਗਏ ਹਨ। ਦੱਸ ਦੇਈਏ ਕਿ ਅੱਜ ਹੈਪੀ ਰਾਏਕੋਟੀ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

ਹੈਪੀ ਰਾਏਕੋਟੀ ਨੂੰ ਗਾਉਣ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ, ਜਦੋਂ ਵੀ ਸਕੂਲ ‘ਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਹੈਪੀ ਰਾਏਕੋਟੀ ਹੀ ਗੀਤ ਗਾਉਂਦਾ ਹੁੰਦਾ ਸੀ। ਬਚਪਨ ਦੇ ਸ਼ੌਕ ‘ਚ ਗਾਇਕੀ ਤੇ ਗੀਤਕਾਰੀ ਨਾਲ ਹੁਣ ਹੈਪੀ ਰਾਏਕੋਟੀ ਗੀਤਾਂ ਵਾਲਾ ਜੋਗੀ ਬਣ ਗਿਆ ਹੈ। ਹੈਪੀ ਰਾਏਕੋਟੀ ਆਪਣੇ ਲਿਖੇ ਗੀਤ ਗਾਉਣਾ ਚਾਹੁੰਦਾ ਸੀ, ਜਿਸ ਕਰਕੇ ਉਨ੍ਹਾਂ ਨੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ।
PunjabKesari
ਜਗਰਾਓ ਦੇ ਰਾਏਕੋਟ ਦਾ ਮਾੜਚੂ ਜਿਹਾ ਮੁੰਡਾ ਹੈਪੀ ਵਧੀਆ ਗੀਤ ਲਿਖਦਾ ਸੀ ਪਰ ਬਣਨਾ ਗਾਇਕ ਚਾਹੁੰਦਾ ਸੀ। ਗਾਇਕ ਬਣਨ ਲਈ ਪੈਸਿਆਂ ਦੀ ਲੋੜ ਸੀ, ਜੋ ਉਨ੍ਹਾਂ ਕੋਲ ਨਹੀਂ ਸਨ। ਇਸ ਕਰਕੇ ਉਸ ਨੇ ਗੀਤਕਾਰ ਬਣਨ ਦਾ ਫੈਸਲਾ ਲਿਆ। ਉਨ੍ਹਾਂ ਨੇ ਦਰਜਨਾਂ ਗੀਤ ਲਿਖੇ ਪਰ ਗਾਉਣ ਵਾਲਾ ਕੋਈ ਨਹੀਂ ਸੀ। ਗੀਤ ਲਿਖ ਕੇ ਗਾਇਕਾਂ ਦੇ ਦਫਤਰਾਂ ਵੱਲ ਨੂੰ ਤੁਰਿਆ। ਹੈਪੀ ਰਾਏਕੋਟੀ ਨਵਾਂ ਗੀਤਕਾਰ ਹੋਣ ਕਾਰਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜ੍ਹੀ। ਹੈਪੀ ਨੇ ਹੌਂਸਲਾ ਨਾ ਹਾਰਿਆ ਤੇ ਡਿੱਗਦੇ ਢਹਿੰਦੇ ਨੇ ਮਸ਼ਹੂਰ ਗਾਇਕ ਰੌਸ਼ਨ ਪ੍ਰਿੰਸ ਤੇ ਦਿਲਜੀਤ ਦੋਸਾਂਝ ਕੋਲ ਗਏ। ਰੌਸ਼ਨ ਪ੍ਰਿੰਸ ਨੇ ਹੈਪੀ ਰਾਏਕੋਟੀ ਦਾ ਗੀਤ ਗਾਇਆ ‘ਤੇਰਾ ਠੁਮਕੇ’ ਪਰ ਅਫਸੋਸ ਕੀ ਉਹ ਚੱਲਿਆ ਨਹੀਂ। ਦਿਲਜੀਤ ਨੇ ਵੀ ਹੈਪੀ ਦਾ ਗੀਤ ‘ਗੁਰੂ ਗੋਬਿੰਦ ਜੀ ਪਿਆਰੇ’ ਗਾਇਆ ਪਰ ਗੱਲ ਨਾ ਬਣੀ। ਉਸ ਨੇ ਫਿਰ ਵੀ ਹੌਂਸਲਾ ਨਹੀਂ ਹਾਰਿਆ। ਸਿਮਰਜੀਤ ਹੁੰਦਲ ਦੀ ਫਿਲਮ ‘ਜੱਟ ਬੁਆਏਜ਼’, ‘ਪੁੱਤ ਜੱਟਾਂ ਦੇ’ ‘ਚ ਹੈਪੀ ਰਾਏਕੋਟੀ ਦੇ ਗੀਤ ਰਿਕਾਰਡ ਹੋਏ। ਬੜਾ ਚਾਅ ਸੀ ਹੈਪੀ ਨੂੰ ਕੀ ਹੁਣ ਵੱਡੀ ਸਕ੍ਰੀਨ ‘ਤੇ ਗੀਤਕਾਰ ਵਜੋਂ ਨਾਂ ਆਏਗਾ ਪਰ ਫਿਲਮ ਦੇ ਪੋਸਟਰ ‘ਤੇ ਤਾਂ ਛੱਡੋਂ ਫਿਲਮ ਦੀ ਨਬਰਿੰਗ ‘ਚ ਵੀ ਹੈਪੀ ਰਾਏਕੋਟੀ ਦਾ ਕੋਈ ਨਾਂ ਨਿਸ਼ਾਨ ਨਹੀਂ ਆਇਆ।

PunjabKesari
ਭਾਵੇਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਫਿਲਮ ਦੇ ਖੂਬਸੂਰਤ ਗੀਤਾਂ ਦਾ ਰਚੇਤਾ ਕੋਈ ਹੈਪੀ ਨਾਂ ਦਾ ਮੁੰਡਾ ਹੈ ਪਰ ਇੰਡਸਟਰੀ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਨਵਾਂ ਮੁੰਡਾ ਗੀਤਾਂ ਦੀ ਖਾਨ ਚੁੱਕੀ ਮਾਰਕੀਟ ‘ਚ ਆਇਆ ਸੀ। ਫਿਲਮ ਦੇ ਗੀਤ ਹਿੱਟ ਹੋਏ, ਹੈਪੀ ਦਾ ਟਾਵਾਂ ਟਾਵਾਂ ਜ਼ਿਕਰ ਹੋਣ ਲੱਗਾ। ਕੁਝ ਗਾਇਕਾਂ ਨੇ ਹੈਪੀ ਤੋਂ ਗੀਤ ਮੰਗਵਾਉਣੇ ਸ਼ੁਰੂ ਕਰ ਦਿੱਤੇ। ਰੌਸ਼ਨ ਪ੍ਰਿੰਸ ਨੇ ਮੁੜ ਹੈਪੀ ਦਾ ਇਕ ਗੀਤ ‘ਵਹਿਮ’ ਰਿਕਾਰਡ ਕਰਵਾਇਆ, ਜੋ ਬੇਹੱਦ ਹਿੱਟ ਹੋਇਆ। ਜਿਹੜੇ ਗਾਇਕਾਂ ਨੇ ਪਹਿਲਾਂ ਉਨ੍ਹਾਂ ਦੇ ਗੀਤ ਲੈਣ ਤੋਂ ਇਨਕਾਰ ਕਰ ਦਿੱਤੀ ਸੀ ਹੁਣ ਉਹ ਸਿਫਾਰਸ਼ਾਂ ਪਵਾ ਕੇ ਗੀਤਾਂ ਦੀ ਮੰਗ ਕਰਦੇ ਸਨ ਪਰ ਹੈਪੀ ਨੂੰ ਆਪਣੇ ਸੰਘਰਸ਼ੀ ਦਿਨ ਯਾਦ ਸਨ। ਦੱਸ ਦੇਈਏ ਕਿ ਅੱਜ ਵੀ ਹੈਪੀ ਰਾਏਕੋਟੀ ਉਨ੍ਹਾਂ ਗਾਇਕਾਂ ਨੂੰ ਗੀਤ ਨਹੀਂ ਦਿੰਦੇ, ਜਿਨ੍ਹਾਂ ਨੇ ਉਸ ਨੂੰ ਸਿੱਧਾ ਜਵਾਬ ਦੇਣ ਦੀ ਥਾਂ, ਉਸ ਨੂੰ ਗਧੀ ਗੇੜ ਪਾਈ ਰੱਖਿਆ। ਹੁਣ ਵਾਰੀ ਸੀ ਸਾਲਾਂ ਪੁਰਾਣੇ ਅਸਲ ਸੁਪਨੇ ਨੂੰ ਪੂਰਾ ਕਰਨ ਦੀ। ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੁਸਾਂਝ, ਸਿੱਪੀ ਗਿੱਲ, ਗਿੱਪੀ ਗਰੇਵਾਲ, ਰੋਸ਼ਨ ਪ੍ਰਿੰਸ, ਜੱਸੀ ਗਿੱਲ, ਅਮਰਿੰਦਰ ਗਿੱਲ, ਐਮੀ ਵਿਰਕ ਤੋਂ ਇਲਾਵਾ ਹੋਰ ਅਨੇਕਾਂ ਗਾਇਕਾਂ ਵੱਲੋਂ ਗਾਏ ਗਏ ਹਨ। ਹੈਪੀ ਰਾਏਕੋਟੀ ਦੀ ਕਲਮ ਤੋਂ ਲਿਖੇ ਗਾਏ ਗੀਤ ਕਾਫੀ ਹੀ ਹਿੱਟ ਹੋਏ ਜਿਵੇਂ ‘ਯਾਰੀ ਤੇ ਸਰਦਾਰੀ’, ‘ਚਾਂਦੀ ਦੀ ਡੱਬੀ’, ‘ਅੱਖ ਨੀਂ ਸੌਂਦੀ ਰਾਤਾਂ ਨੂੰ’, ‘ਦਿਲ ਦੀ ਰਾਣੀ’, ‘ਲਾਦੇਨ’, ’40 ਜਿਪਸੀਆਂ’, ‘ਉਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ’ ਆਦਿ ਹੋਰ ਅਨੇਕਾਂ ਗੀਤ ਹਿੱਟ ਹੋਏ ਹਨ। ਹੈਪੀ ਰਾਏਕੋਟੀ ਜਲਦ ਹੀ 7 ਗੀਤਾਂ ਦੀ ਐਲਬਮ ਲੈ ਕੇ ਆ ਰਹੇ ਹਨ।

PunjabKesari

PunjabKesari

 

LEAVE A REPLY