ਹਿਮੇਸ਼ ਰੇਸ਼ੱਮਈਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਖੂਬਸੂਰਤ ਅੰਦਾਜ਼ ‘ਚ ਦਿੱਤੇ ਪੋਜ਼

himesh reshammiya sonia kapoor marriage pics instagram bollywood celebrity

ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ੱਮਈਆ ਨੇ ਸ਼ੁੱਕਰਵਾਰ ਨੂੰ ਆਪਣੀ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕੀਤਾ। ਉਨ੍ਹਾਂ ਨੇ ਇਕ ਸਾਦੇ ਸਮਾਗਮ ਦੌਰਾਨ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

PunjabKesari

ਜਾਣਕਾਰੀ ਮੁਤਾਬਕ ਹਿਮੇਸ਼ ਦਾ ਇਹ ਦੂਜਾ ਵਿਆਹ ਹੈ। 21 ਸਾਲ ਦੀ ਉਮਰ ‘ਚ ਉਨ੍ਹਾਂ ਨੇ ਕੋਮਲ ਨਾਲ ਵਿਆਹ ਕੀਤਾ ਸੀ ਪਰ ਪਿਛਲੇ ਸਾਲ ਦੋਹਾਂ ਦਾ ਤਲਾਕ ਹੋ ਗਿਆ।

PunjabKesari

ਸੋਨੀਆ ਨਾਲ ਹਿਮੇਸ਼ ਲੰਬੇ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿੱਪ ‘ਚ ਸਨ। ਸੋਨੀਆ ਕਪੂਰ ਟੀ. ਵੀ. ਅਦਾਕਾਰਾ ਹੈ। ਉਹ ਕੁਝ ਫਿਲਮਾਂ ‘ਚ ਵੀ ਦਿਖ ਚੁੱਕੀ ਹੈ। ਦੱਸਿਆ ਗਿਆ ਹੈ ਕਿ ਵਿਆਹ ਤੋਂ 2 ਦਿਨ ਪਹਿਲਾਂ ਹਿਮੇਸ਼ ਅਤੇ ਸੋਨੀਆ ਦੀ ਮਹਿੰਦੀ ਸੈਰੇਮਨੀ ਰੱਖੀ ਗਈ ਸੀ। ਹਿਮੇਸ਼ ਦੇ ਵਿਆਹ ਸਮਾਗਮ ‘ਚ ਉਨ੍ਹਾਂ ਦੇ ਬੇਹੱਦ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ‘ਚ ਹਿਮੇਸ਼ ਸ਼ੇਰਵਾਨੀ ‘ਚ ਅਤੇ ਸੋਨੀਆ ਖੂਬਸੂਰਤ ਲਹਿੰਗੇ ‘ਚ ਦਿਖੀ।

PunjabKesari

ਜ਼ਿਕਰਯੋਗ ਹੈ ਕਿ ਸੋਨੀਆ ਟੀ. ਵੀ. ਅਦਾਕਾਰਾ ਦੇ ਰੂਪ ‘ਚ ਜਾਣੀ ਜਾਂਦੀ ਹੈ। ਉਹ ‘ਕਭੀ-ਕਭੀ’, ‘ਕੁਸੁਮ’, ‘ਕਭੀ ਹਾਂ, ਕਭੀ ਨਾਂ’, ‘ਪਰਿਵਾਰ’ ਅਤੇ ‘ਕੈਸਾ ਯੇ ਪਿਆਰ ਹੈ’ ਵਰਗੇ ਸੀਰੀਅਲ ‘ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਫਰੇਬ’, ‘ਆਫੀਸਰ’, ‘ਸੱਤਾ’ ਆਦਿ ਫਿਲਮਾਂ ਵੀ ਕਰ ਚੁੱਕੀ ਹੈ।

PunjabKesari

ਪਿਛਲੇ ਸਾਲ ਹਿਮੇਸ਼ ਨੇ ਕੋਮਲ ਤੋਂ ਤਲਾਕ ਲੈਣ ਤੋਂ ਬਾਅਦ ਕਿਹਾ ਸੀ ਕਿ, ”ਸਾਡਾ ਤਲਾਕ ਆਪਸੀ ਸਹਿਮਤੀ ਨਾਲ ਹੋਇਆ ਹੈ ਅਤੇ ਮੈਂ ਅਤੇ ਮੇਰੀ ਪਤਨੀ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ। ਬਸ ਕੁਝ ਅਜਿਹੇ ਮੁੱਦੇ ਸਨ, ਜਿਸ ਦੀ ਵਜ੍ਹਾ ਕਾਰਨ ਅਸੀਂ ਇਕੱਠੇ ਨਹੀਂ ਰਹਿ ਪਾਉਂਦੇ।”

LEAVE A REPLY