ਪੰਜਾਬੀ ਗੀਤ ‘ਚ ਸੰਨੀ ਲਿਓਨ ਨੇ ਦਿਖਾਈਆਂ ਬੋਲਡ ਅਦਾਵਾਂ

ਅੱਜ ਪੰਜਾਬੀ ਗਾਇਕ ਦਿ ਪ੍ਰੋਫਸੀ ਦਾ ਨਵਾਂ ਗੀਤ ‘ਗੌਟ ਇਟ ਆਲ’ ਰਿਲੀਜ਼ ਹੋਇਆ ਹੈ। ਇਹ ਗੀਤ ਦਿ ਪ੍ਰੋਫਸੀ ਨੇ ਭਾਰਤੀ ਮੂਲ ਦੇ ਕੈਨੇਡੀਅਨ ਪ੍ਰੋਡਿਊਸਰ ਤੇ ਡੀ. ਜੇ. ਅਪਸਾਈਡ ਡਾਊਨ ਨਾਲ ਮਿਲ ਕੇ ਬਣਾਇਆ ਹੈ। ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਬਾਲੀਵੁੱਡ ਦੀ ਬੋਲਡ ਅਦਾਕਾਰਾ ਸੰਨੀ ਲਿਓਨ ਨਜ਼ਰ ਆ ਰਹੀ ਹੈ। ਸੰਨੀ ਲਿਓਨ ਗੀਤ ‘ਚ ਆਪਣੀਆਂ ਹੌਟ ਅਦਾਵਾਂ ਦੇ ਨਾਲ-ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਗੀਤ ਨੂੰ ਲਿਖਿਆ ਵੀ ਦਿ ਪ੍ਰੋਫਸੀ ਨੇ ਹੈ। ‘ਗੌਟ ਇਟ ਆਲ’ ਗੀਤ ਨੂੰ ਮਿਊਜ਼ਿਕ ਅਪਸਾਈਡ ਡਾਊਨ ਨੇ ਦਿੱਤਾ ਹੈ। ਅਪਸਾਈਡ ਡਾਊਨ ਮਿਕੀ ਸਿੰਘ ਦੇ ‘ਫੋਨ’ ਤੇ ਜੈਸਮੀਨ ਵਾਲੀਆ ਦੇ ‘ਟੈਂਪਲ’ ਵਰਗੇ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ਸੰਨੀ ਲਿਓਨ ਨੇ ਗੀਤ ਬਾਰੇ ਗੱਲਬਾਤ ਕਰਦਿਆਂ ਕਿਹਾ, ‘ਦਿ ਪ੍ਰੋਫਸੀ ਤੇ ਅਪਸਾਈਡ ਡਾਊਨ ਨਾਲ ਕੰਮ ਕਰਨਾ ਸ਼ਾਨਦਾਰ ਰਿਹਾ। ਨਾਰਥ ਅਮੇਰੀਕਨ ਪੰਜਾਬੀ ਮਿਊਜ਼ਿਕ ਲਈ ਇਹ ਵਧੀਆ ਗੱਲ ਹੈ।’

LEAVE A REPLY