ਤਾਜ਼ਾ ਖ਼ਬਰ: ਗੈਂਗਸਟਰ ਦਿਲਪ੍ਰੀਤ ਨੇ ਗਾਇਕ ਪਰਮੀਸ਼ ਵਰਮਾ ਨੂੰ ਫਿਰ ਦਿੱਤੀ ਧਮਕੀ, ਪੜੋ ਪੂਰੀ ਖਬਰ ਤੇ ਸ਼ੇਅਰ ਕਰੋ…

ਪੁਲਸ ਦਿਲਪ੍ਰੀਤ ਨੂੰ ਪੁੱਛਗਿੱਛ ਲਈ ਰੋਪੜ ਤੋਂ ਮੋਹਾਲੀ ਲੈ ਕੇ ਆਈ ਹੈ। ਸੂਤਰਾਂ ਮੁਤਾਬਕ ਪਰਮੀਸ਼ ਨੂੰ ਫਿਰ ਤੋਂ ਦਿਲਪ੍ਰੀਤ ਨੇ ਧਮਕੀ ਦੇ ਕੇ 50 ਲੱਖ ਰੁਪਏ ਦੀ ਮੰਗ ਕੀਤੀ ਹੈ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਧਮਕੀ ਤੇ ਪੈਸੇ ਮੰਗਣ ਦੀ ਪੁਸ਼ਟੀ ਨਹੀਂ ਕੀਤੀ।

ਪੁਲਸ ਨੇ ਢਾਹਾ ਦੀ ਭੈਣ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ। ਉਸ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ। ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਖਰੜ ‘ਚ ਉਸ ਦੀ ਭੈਣ ਤੋਂ ਕਈ ਘੰਟੇ ਤਕ ਪੁੱਛਗਿੱਛ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਦਿਲਪ੍ਰੀਤ ਢਾਹਾ ਆਪਣੀ ਭੈਣ ਨੂੰ ਮਿਲਣ ਆਇਆ ਸੀ। ਦਿਲਪ੍ਰੀਤ ਘਰ ਦਾ ਖਰਚ ਚਲਾਉਣ ਦੇ ਲਈ ਭੈਣ ਨੂੰ ਪੈਸੇ ਵੀ ਦਿੰਦਾ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪਰਮੀਸ਼ ਵਰਮਾ ਨੂੰ ਸੈਕਟਰ -91 ‘ਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਦਿਲਪ੍ਰੀਤ ਨੇ ਫੇਸਬੁੱਕ ‘ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਮੰਨੀ ਸੀ। ਘਟਨਾ ‘ਚ ਪਰਮੀਸ਼ ਦਾ ਦੋਸਤ ਕੁਲਵੰਤ ਚਹਿਲ ਵੀ ਜ਼ਖਮੀ ਹੋ ਗਿਆ ਸੀ। ਹੁਣ ਤਕ ਪੁਲਸ ਇਸ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗੈਂਗਸਟਰਾਂ ਦੀ ਫੇਸਬੁੱਕ ਅਪਡੇਟ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ ਤੇ ਦੋਨੋਂ ਦੋਸ਼ੀ ਜੇਲ ‘ਚ ਬੰਦ ਹਨ।

ਉਧਰ ਸੀ. ਆਈ. ਏ. ਸਟਾਫ ਤੇ ਫੇਜ-1 ਦੀ ਪੁਲਸ ਨੇ ਰੋਪੜ ਸਥਿਤ ਦਿਲਪ੍ਰੀਤ ਸਿੰਘ ਦੀ ਭੈਣ ਨੂੰ ਰਾਊਂਡਅਪ ਕੀਤਾ। ਦਿਲਪ੍ਰੀਤ ਸਿੰਘ ਦੀ ਭੈਣ ਨੂੰ ਸੀ. ਆਈ. ਏ. ਪੁਲਸ ਪੁੱਛਗਿੱਛ ਲਈ ਖਰੜ ਲੈ ਕੇ ਆਈ ਸੀ, ਜਿਥੇ ਕਈ ਘੰਟਿਆਂ ਤਕ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਦਿਲਪ੍ਰੀਤ ਆਪਣੀ ਭੈਣ ਨੂੰ ਮਿਲਣ ਆਇਆ ਸੀ।

LEAVE A REPLY