Babbu Maan De Ghar Peya Daaka..!

ਚੋਰਾਂ ਨੇ ਖੰਟ ਵਾਲੇ ਮਾਨ ਦੇ ਘਰ ਮਾਰਿਆ ਡਾਕਾ, ਪੜੋ ਪੂਰੀ ਖਬਰ ਤੇ ਸ਼ੇਅਰ ਕਰੋ…

ਜੇਕਰ ਪਾਲੀਵੁੱਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਖੰਟ ਵਾਲੇ ਮਾਨ ਬੱਬੂ ਮਾਨ ਦਾ। ਬੱਬੂ ਮਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਫਿਲਮਾਂ ‘ਚ ਵੀ ਆਪਣੀ ਕਲਾਕਾਰੀ ਦਾ ਜਲਵਾ ਦਿਖਾਇਆ ਸੀ।

ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਿੰਡ ਖੰਟ ਵਿਖੇ ਹਾਲ ਹੀ ‘ਚ ਚੋਰਾਂ ਨੇ ਪੰਜ ਘਰਾਂ ਦੇ ਜਿੰਦੇ ਤੋੜ ਕੇ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 28 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਜਿਨ੍ਹਾਂ ਘਰਾਂ ਦੇ ਜਿੰਦੇ ਤੋੜੇ ਗਏ, ਉਨ੍ਹਾਂ ‘ਚ ਲੋਕ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਾ ਜੱਦੀ ਘਰ ਵੀ ਸ਼ਾਮਲ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਿੰਗਰ ਪ੍ਰਿੰਟ ਮਾਹਰਾਂ ਵੱਲੋਂ ਨਮੂਨੇ ਵੀ ਲਏ ਜਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਖੰਟ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਪਿੰਡ ‘ਚ ਸਥਿਤ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਜੱਦੀ ਘਰ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਡਾ. ਜੈਦੀਪ ਅਗਨੀਹੋਤਰੀ ਦੇ ਕਲੀਨਿਕ ਅਤੇ ਮੇਵਾ ਸਿੰਘ ਦੀ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰਨੀ ਚਾਹੀ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਾ ਲੱਗਾ।
ਸਰਪੰਚ ਨੇ ਦੱਸਿਆ ਕਿ ਬੱਬੂ ਮਾਨ ਦਾ ਜੱਦੀ ਘਰ ਵੀ ਬੰਦ ਰਹਿੰਦਾ ਹੈ, ਇਸ ਲਈ ਚੋਰਾਂ ਨੂੰ ਉੱਥੇ ਵੀ ਕੁਝ ਨਾ ਮਿਲਿਆ। ਇਸ ਤੋਂ ਬਾਅਦ ਚੋਰਾਂ ਨੇ ਮਨਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਦੇ ਘਰ ਤਾਲੇ ਤੋੜ ਕੇ ਕਰੀਬ 2 ਤੋਲੇ ਗਹਿਣੇ ਅਤੇ 28 ਹਜ਼ਾਰ ਰੁਪਿਆ ਨਕਦੀ ਚੋਰੀ ਕੀਤਾ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਤਨੀ ਨਾਲ ਰਿਸ਼ਤੇਦਾਰੀ ‘ਚ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ 30 ਹਜ਼ਾਰ ਰੁਪਏ ਲੋਨ ਲਿਆ ਸੀ ਅਤੇ ਉਸ ‘ਚੋਂ ਕਰੀਬ 28 ਹਜ਼ਾਰ ਰੁਪਏ ਦੀ ਨਕਦੀ ਘਰ ਰੱਖੀ ਸੀ, ਜੋ ਕਿ ਚੋਰ ਲੈ ਉੱਡੇ। ਨਾਲ ਹੀ ਉਸ ਦੀ ਪਤਨੀ ਦੇ ਕਰੀਬ ਦੋ ਤੋਲੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ 10 ਮਈ ਨੂੰ ਚੋਰਾਂ ਨੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਵੀ ਦਿਨ-ਦਿਹਾੜੇ 28 ਤੋਲੇ ਦੀ ਲਗਭਗ ਗਹਿਣੇ ਅਤੇ 15 ਹਜ਼ਾਰ ਦੇ ਲਗਭਗ ਨਕਦੀ ਚੋਰੀ ਕਰ ਲਈ ਸੀ। ਇਲਾਕੇ ‘ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਦੇ ਅੰਦਰ ਸਹਿਮ ਪਇਆ ਜਾ ਰਿਹਾ ਹੈ।

babbu maan pollywood singerਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ। ਬੇਬਾਕੀ ਭਰੇ ਅੰਦਾਜ਼ ਵਾਲੇ ਪੰਜਾਬੀ ਗਾਇਕੀ ਦੀ ਸ਼ਾਨ ਕਹੇ ਜਾਣ ਵਾਲੇ ਬੱਬੂ ਮਾਨ ਦਾ ਪੰਜਾਬ ‘ਚ ਬਹੁਤ ਹੀ ਮਸ਼ਹੂਰ ਹਨ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ ,ਪੰਜਾਬ ‘ਚ ਹੋਇਆ। ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ।ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ ਲਿਖਤੀ, ਅਤੇ ਆਪਣੀ ਅਦਾਕਾਰੀ ਨਾਲ ਆਪਣੀ ਪਹਿਚਾਣ ਬਣਾਈ। ਇੱਕ ਖਾਸ ਗੱਲ ਕਿ ਬੱਬੂ ਮਾਨ ਦੇ ਚਹੇਤੇ ਇਕੱਲੇ ਨੌਜਵਾਨ ਵਰਗ ਨਹੀਂ ਬਲਕਿ ਸਿਆਣੀ ਉਮਰ ਦਿਆ ਨੂੰ ਵੀ ਬੱਬੂ ਮਾਨ ਦੀ ਸਮਾਜਿਕ ਖੜੋਤਾਂ ਤੇ ਵਿਅੰਗ ਕਸਦੀ ਜਾਂ ਚੋਟ ਕਰਦੀ ਕਿਰਤ ਦਾ ਹਮੇਸ਼ਾ ਇੰਤਿਜ਼ਾਰ ਰਹਿੰਦਾ ਹੈ। ਆਮ ਜੀਵਨ ਸ਼ੈਲੀ ਖਾਸਕਰ ਪੇਂਡੂ ਮਹੌਲ ਦੇ ਕਰੀਬ ਦੇ ਸ਼ਬਦਾਰਥ ਕਰਕੇ ਹਰ ਆਮ ਦਾ ਉਹ ਹਰਮਨ ਪਿਆਰਾ ਫ਼ਨਕਾਰ ਹੈ I ਬੋਧਿਕ ਸੂਝ ਬੂਝ ਰੱਖਣ ਵਾਲੇ ਵੀ ਉਸਦੀ ਕਲਮ ਤੇ ਜੁਰਅਤ ਦੇ ਕਾਇਲ ਹਨ।

babbu maan pollywood singer

ਤੁਹਾਨੂੰ ਦੱਸ ਦੇਈਏ ਕਿ ਦੇਸੀ ਰੋਮੀਓ ਜਦ ਰੋਮੈਂਟਿਕ ਸੁਰ ਛੇੜਦਾ ਹੈ ਤਾਂ ਲੱਗ ਜਾਂਦੀ ਹੈ ਸਾਉਣ ਦੀ ਝੜੀ ਪਰ ਦਿਲ ਟੁੱਟਣ ‘ਤੇ ਵੀ ਬੱਬੂ ਦੇ ਸੁਰ ਬੜੇ ਦਿਲਚਸਪ ਅੰਦਾਜ਼ ਨਾਲ ਤੁਹਾਨੂੰ ਸਾਂਭਦੇ ਹਨ। ਇਹਨਾਂ ਦੇ ਗੀਤਾਂ ‘ਚ ਸਿਰਫ ਭਾਵਨਾਵਾਂ ਹੀ ਨਹੀਂ, ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਹੁੰਦੀਆਂ ਹਨ। ਦੁਨੀਆ ‘ਚ ਚਲ ਰਹੀ ਹਰ ਘਟਨਾ ਦਾ ਜ਼ਿਕਰ ਵੀ ਕਰਦੇ ਨੇ ਮਾਨ। ਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ।

LEAVE A REPLY

Please enter your comment!
Please enter your name here