ਗੁਰਜੰਟ ਸਿੰਘ ਦੇ ਸਾਥੀ ਦਸ ਕੇ ਫੜ੍ਹੇ ਖਾਲਿਸਤਾਨੀਆ ਬਾਰੇ ਸੁਣੋ ਵੱਡਾ ਖੁਲਾਸਾ…

ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਮੇਰਾ ਕਿਸੇ ਹੋਰ ਵਿਅਕਤੀ ਨਾਲ ਨਾਮ ਮਿਲਦਾ ਹੋਣ ਕਾਰਨ ੲਿਹ ਸਭ ਕਨਫਿੳੂਜ਼ਨ ਪੈਦਾ ਹੋੲੀ ਹੈ। ਸਾਡੀ ਜੱਥੇਬੰਦੀ ਦੇ ਨਾਮ ਨਾਲ ਵੀ ਮਿਲਦੇ ਜੁਲਦੇ ਨਾਵਾਂ ਵਾਲੀਅਾਂ ਵੀ ਕੲੀ ਹੋਰ ਜੱਥੇਬੰਦੀਅਾਂ ਹਨ। ੲਿਸ ਸਭ ਦੇ ਕਾਰਨ ਮੀਡੀਅਾ ਨੇ ਮੇਰੇ ਅਤੇ ISF ਦੇ ਨਾਮ ‘ਤੇ ਖਬਰਾਂ ਛਾਪ ਦਿੱਤੀਅਾਂ ਹਨ। ਮੇਰਾ ਕੱਲ੍ਹ ਵਾਲਾ ਸਪਸ਼ਟੀਕਰਨ ਛਾਪਣ ਲੲੀ ਮੀਡੀਅਾ ਦਾ ਧੰਨਵਾਦ l ਜੇਕਰ ਸਰਕਾਰ ਨੂੰ ਲੱਗੇ ਕਿ ਅਸੀਂ ISF ਵਾਲੇ ਸਿੰਘਾਂ ਨੇ ਕੋੲੀ ਗਲਤ ਕਾਰਵਾੲੀ ਕੀਤੀ ਹੈਤਾਂ ਅਸੀਂ ਜਾਂਚ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਲੲੀ ਤਿਅਾਰ ਹਾਂ। ਸਾਰੇ ਵੀਰਾਂ ਅਤੇ ਭੈਣਾ ਨੂੰ ਬੇਨਤੀ ਹੈ ਕਿ ੲਿਸ ਸਪਸ਼ਟੀਕਰਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ। ਮੁੱਖ ਸੇਵਾਦਾਰ ISF,ਗੁਰਜੰਟ ਸਿੰਘ (Kharku Records)ਜ਼ਿਲ੍ਹਾ ਪੁਲੀਸ ਫ਼ਰੀਦਕੋਟ ਨੇ ਅੱਜ ਦੇਰ ਸ਼ਾਮ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ ਪੁਲੀਸ ਨੇ ਦੋ ਇਕ ਸੜਕ ਹਾਦਸੇ ਮਗਰੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਸੀ।ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਫੜੇ ਗਏ ਸੰਦੀਪ ਸਿੰਘਅਤੇ ਅਮਰ ਸਿੰਘ ਸਰਗਰਮ ਅੱਤਵਾਦੀ ਹਨ। ਪੁਲੀਸ ਨੇ ਉਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਅਤੇ 40 ਕਾਰਤੂਸ ਬਰਾਮਦ ਕੀਤੇ ਹਨ |

ਪੁਲਸ ਮੁਤਾਬਕ ਇਨ੍ਹਾਂ ਦੋਵਾਂ ਦਾ ਨਿਸ਼ਾਨਾ ਪੰਜਾਬ ਵਿਚ ਹਿੱਟ ਲਿਸਟ ‘ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ। ਇਹ ਜਾਣਕਾਰੀ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿਘ ਨੇ ਇਥੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. (ਡੀ) ਸੇਵਾ ਸਿੰਘ ਮੱਲ੍ਹੀ ਅਤੇ ਐੱਸ. ਪੀ. ਐੱਚ ਦੀਪਕ ਪਰੀਕ ਵੀ ਮੌਜੂਦ ਸਨ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਫਰੀਦਕੋਟ ਵਿੱਚਦੀ ਲੰਘਦੇ ਨੈਸ਼ਨਲ ਹਾਈਵੇ 15 ਉਪਰੋਂ ਲੰਘ ਰਹੇ ਦੋ ਨੌਜਵਾਨ ਸੰਦੀਪ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਜ਼ਿਲਾ ਬਠਿੰਡਾ ਅਤੇ ਅਮਰ ਸਿੰਘ ਵਾਸੀ ਚੱਠਾ ਸਿਰਸਾ ਦਾ ਇਥੇ ਕਿਸੇ ਨਾਲ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆ |

ਜਿਸ ਕਾਰਨ ਦੋਵਾਂ ਦਾ ਕਾਫੀ ਰੌਲਾ ਪੈਣ ਲੱਗਾ ਤਾਂ ਇਨ੍ਹਾਂ ਨਾਲ ਟਕਰਾਉਣ ਵਾਲੇ ਨੇ ਪੁਲਸ ਨੂੰ ਕੰਟਰੋਲ ਰੂਮ ਦੇ ਨੰਬਰ ‘ਤੇ ਫੋਨ ਕਰ ਦਿੱਤਾ।ਜਿਸ ਉਪਰੰਤ ਜਦੋਂ ਤੁਰੰਤ ਕਰਵਾਈ ਕਰਦਿਆਂ ਥਾਣਾ ਸਦਰ ਕੋਟਕਪੂਰਾ ਦੇ ਐਸ. ਐਚ. ਓ. ਮੌਕੇ ‘ਤੇ ਪਹੁੰਚੇ ਤਾਂ ਦੋਵੇਂ ਨੌਜਵਾਨ ਅੱਖ ਬਚਾ ਕੇ ਭੱਜਣ ਲੱਗੇ। ਇਨ੍ਹਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਚੀਨ ‘ਚ ਬਣੇ 2 ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।ਇਨ੍ਹਾਂ ਨੂੰ ਥਾਣੇ ਲਿਆ ਕੇ ਪੁਛਗਿੱਛ ਕੀਤੀ ਗਈ। ਇਨ੍ਹਾਂ ਦੱਸਿਆ ਕਿ ਉਹ ਆਸਟ੍ਰੇਲੀਆ ਵਿਚ ਬੈਠੇ ਗੁਰਜੰਟ ਸਿੰਘ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ ਅਤੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਉਥੋਂ ਮਿਲਣ ਵਾਲੇ ਇਸ਼ਾਰੇ ਉਪਰੰਤ ਇਥੇ ਹੱਤਿਆਵਾਂ ਨੂੰ ਅੰਜ਼ਾਮ ਦੇਣਾ ਸੀ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਵਿਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਕਰਨ ਵਿਚ ਗੁਰਜੰਟ ਸਿੰਘ ਦੀ ਭੂਮਿਕਾ ਸਾਹਮਣੇ ਆਈ ਹੋਈ ਹੈ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਨ੍ਹਾਂ ਤੋਂ ਇਹ ਪੁਛਗਿੱਛ ਜਾਰੀ ਹੈ ਕਿ ਇਨ੍ਹਾਂ ਦੇ ਨਿਸ਼ਾਨੇ ਉਤੇ ਕਿਹੜੇ-ਕਿਹੜੇ ਪ੍ਰਮੁੱਖ ਵਿਅਕਤੀ ਸਨ।

ਪਰ ਗੁਰਜੰਟ ਸਿੰਘ ਨੇ ਆਪਣੀ ਫੇਸਬੁੱਕ ਤੇ ਸਟਟਸ ਪਾ ਕੇ ਇਸਦਾ ਜਵਾਬ ਦਿੱਤਾ ਹੈ–ਫਰੀਦਕੋਟ ਪੁਲਿਸ ਵੱਲੋਂ ਜੋ ਦੋ ਵਿਅਕਤੀ ਹਥਿਅਾਰਾਂ ਸਮੇਤ ਕਾਬੂ ਕੀਤੇ ਗੲੇ ਹਨ ੳੁਹਨਾਂ ਨਾਲ ਮੇਰਾ ਅਤੇ ਸਾਡੀ ਜੱਥੇਬੰਦੀ ੲਿੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਕੋੲੀ ਵੀ ਸਬੰਧ ਨਹੀਂ ਹੈ। ਮੈੰ ਬਰਗਾੜੀ ਕਾਂਡ ਸਬੰਧੀ ਅਦਾਲਤ ਵਿੱਚ ਕੇਸ ਕਰਨ ਦੀ ਤਿਅਾਰੀ ਕਰ ਰਿਹਾ ਹਾਂ ਅਤੇ ਪੰਜਾਬ ਵਿੱਚ ਵਧ ਰਹੀ ਲੱਚਰ ਗਾੲਿਕੀ ਦਾ ਪੁਰਜੋਰ ਵਿਰੋਧ ਕਰ ਰਿਹਾ ਹਾਂ। ਮੈਨੂੰ ਮੇਰੇ ਮਕਸਦ ਵਿੱਚ ਨਾਕਾਮਯਾਬ ਬਣਾੳੁਣ ਲੲੀ ਮੇਰੇ ਵਿਰੋਧੀਅਾਂ ਵੱਲ ੲਿਹ ਕੋੲੀ ਚਾਲ ਖੇਡੀ ਗੲੀ ਹੈ। ਜੇਕਰ ਕੋੲੀ ਅਜਿਹਾ ਕਾਰਜ ਕਰਾਂਗਾ ਤਾਂ ਹਿੱਕ ਠੋਕ ਕੇ ਜਿੰਮੇਵਾਰੀ ਲਵਾਂਗਾ ਪਰ ੳੁਪਰੋਕਤ ਦੋ ਵਿਅਕਤੀਅਾਂ ਦੇ ਪੁਲਿਸ ਵੱਲੋਂ ਦੱਸੇ ਜਾ ਰਹੇ ਬਿਅਾਨ ਅਤੇ ਬਾਕੀ ਕਿਸੇ ਵੀ ਹੋਰ ਤਰਾਂ ਦੇ ਦੋਸ਼ ਬੇਬੁਨਿਅਾਦ ਹਨ। ਸਾਡਾ ੲਿਸ ਮਾਮਲੇ ਨਾਲ ਕੋੲੀ ਵੀ ਸਬੰਧ ਨਹੀਂ ਹੈ।ਮੁੱਖ ਸੇਵਾਦਾਰ ISF,ਗੁਰਜੰਟ ਸਿੰਘ (Kharku Records)

LEAVE A REPLY