‘ਕੈਰੀ ਆਨ ਜੱਟਾ 2’ ‘ਚ ਕੈਨੇਡਾ ਜਾਣ ਦਾ ਜੁਗਾੜ ਕਰਦੇ ਨਜ਼ਰ ਆਉਣਗੇ ਗਿੱਪੀ ਗਰੇਵਾਲ

ਪੰਜਾਬੀ ਫਿਲਮ ਜਗਤ ‘ਚ ਸਫ਼ਲਤਾ ਦੇ ਝੰਡੇ ਗੱਢਣ ਲਈ ਤਿਆਰ ਹੋ ਚੁੱਕੀ ਸਾਲ 2012 ਦੀ ਸੁਪਰ ਹਿੱਟ ਫਿਲਮ ‘ਕੈਰੀ ਆਨ ਜੱਟਾ’ ਦਾ ਸੀਕਵਲ ‘ਕੈਰੀ ਆਨ ਜੱਟਾ 2’ 1 ਜੂਨ 2018 ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਫਿਲਮ ਦੀ ਦਰਸ਼ਕਾਂ ਦੇ ਨਾਲ-ਨਾਲ ਪੰਜਾਬੀ ਫਿਲਮ ਜਗਤ ‘ਚ ਵੀ ਚਰਚਾ ਸ਼ੁਰੂ ਹੋ ਗਈ ਹੈ। ਇਸ ਵਾਰ ਗਿੱਪੀ ਗਰੇਵਾਲ ਭਾਵ ‘ਜੱਸ’ ਕੈਨੇਡਾ ਜਾਣ ਦਾ ਜੁਗਾੜ ਕਰੇਗਾ। ਸਾਰੇ ਜੁਗਾੜ ਫੇਲ•ਹੋਣ ਤੋਂ ਬਾਅਦ ਆਖਿਰਕਾਰ ਉਹ ਕਿਸੇ ਐਨ. ਆਰ. ਆਈ. ਕੁੜੀ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਨਜ਼ਰ ਆਵੇਗਾ।

PunjabKesari

ਇਸ ਕੰਮ ‘ਚ ਉਨ੍ਹਾਂ ਦੀ ਮਦਦ ਉਨ੍ਹਾਂ ਦਾ ਦੋਸਤ ਹਨੀ ਭਾਵ ਗੁਰਪ੍ਰੀਤ ਘੁੱਗੀ ਕਰ ਰਿਹਾ ਹੈ ਪਰ ਉਹ ਇਸ ‘ਚ ਸਫਲ ਹੁੰਦਾ ਹੈ ਜਾਂ ਨਹੀਂ ਇਹ ਤਾਂ ਇਸ ਫਿਲਮ ਨੂੰ ਦੇਖ ਕੇ ਹੀ ਪਤਾ ਲੱਗੇਗਾ। ‘ਵਾਈਟ ਹਿੱਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਕ ਸਮੀਪ ਕੰਗ ਹਨ। ਫਿਲਮ ਦੀ ਟੀਮ ਲਗਭਗ ‘ਕੈਰੀ ਆਨ ਜੱਟਾ’ ਵਾਲੀ ਹੀ ਹੈ, ਮਤਲਬ ਫਿਲਮ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ ਪਰ ਇਸ ਵਾਰ ਮਾਹੀ ਗਿੱਲ ਦੀ ਥਾਂ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨਜ਼ਰ ਆਵੇਗੀ।

ਇਸ ਦੇ ਨਾਲ ਹੀ ਉਪਾਸਨਾ ਸਿੰਘ ਅਤੇ ਜੋਤੀ ਸੇਠੀ ਇਸ ਵਾਰ ਫਿਲਮ ਦਾ ਅਹਿਮ ਹਿੱਸਾ ਹਨ। ਗੁਨਬੀਰ ਸਿੱਧੂ, ਮਨਮੋਡ ਸਿੱਧੂ, ਅਤੁੱਲ ਭੱਲਾ, ਅੰਮਿਤ ਭੱਲਾ ਅਤੇ ਇਸ਼ਾਨ ਸਕਸੇਨਾ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦਾ ਸਕ੍ਰੀਨਪਲੇਅ ਨਰੇਸ਼ ਕਥੂਰੀਆ ਵਲੋਂ ਤਿਆਰ ਕੀਤਾ ਗਿਆ ਹੈ।

PunjabKesari

LEAVE A REPLY