Ki pata Si Bachi Naal Akhri Selfie Hove Giii

ਲਿਫਟ ਤੋਂ ਫੋਟੋ ਕਰਨ ਵੇਲੇ ਮਾਂ ਹਥੋਂ ਉਛਲ ਕੇ ਹੇਠਾਂ ਡਿੱਗੀ 10 ਮਹੀਨੇ ਦੀ ਬੱਚੀ….(Video)

ਲਿਫਟ ਤੋਂ ਫੋਟੋ ਕਰਨ ਵੇਲੇ ਮਾਂ ਹਥੋਂ ਉਛਲ ਕੇ ਹੇਠਾਂ ਡਿੱਗੀ 10 ਮਹੀਨੇ ਦੀ ਬੱਚੀ….

ਚਹਿਲ ਚੌਕ ਸਥਿਤ ਸੀ.ਜੀ.ਆਰ. ਮਾਲ ਵਿਚ ਐਸਕੇਲੇਟਰ ਤੋਂ 10 ਮਹੀਨੇ ਦੀ ਬੱਚੀ ਆਪਣੀ ਮਾਂ ਹਥੋਂ ਫਿਸਲ ਕੇ ਹੇਠਾਂ ਤੀਜੀ ਮੰਜ਼ਿਲ ਦੇ ਗ੍ਰਾਉਂਡ ਫਲੋਰ ਉੱਤੇ ਡਿੱਗ ਗਈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਮਾਲ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਗੰਗਾਨਗਰ ਹਨੂਮਾਨਗੜ੍ਹ ਰੋਡ ਉੱਤੇ ਸਥਿਤ ਸੀ.ਜੀ.ਆਰ. ਮਾਲ ਵਿਚ ਘੁੰਮਣ ਆਏ ਇਕ ਜੋੜੇ ਦੇ ਹਥੋਂ ਛੁੱਟ ਕੇ 10 ਮਹੀਨੇ ਦੀ ਬੱਚੀ ਮਾਹੀ ਹੇਠਾਂ ਡਿੱਗ ਗਈ,

ਜਿਸ ਨੂੰ ਗੰਭੀਰ ਹਾਲਤ ਵਿਚ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਇਹ ਘਟਨਾ ਮਾਲ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਵਿਚ ਦਰਜ ਹੋ ਗਈ। ਦੱਸਿਆ ਗਿਆ ਹੈ ਕਿ ਜੋੜਾ ਮਾਲ ਦੇ ਚੌਥੀ ਮੰਜ਼ਿਲ ਉੱਤੇ ਐਸਕੇਲੇਟਰ ਪੌੜੀਆਂ ਤੋਂ ਆਪਣੀ 10 ਮੰਜ਼ਿਲ ਦੀ ਬੱਚੀ ਨਾਲ ਘੁੰਮ ਰਹੇ ਸਨ ਉਸੇ ਵੇਲੇ ਐਸਕੇਲੇਟਰ ਤੋਂ ਚੜ੍ਹਦੇ ਹੋਏ ਅਚਾਨਕ ਸੰਤੁਲਨ ਵਿਗੜਣ ਕਾਰਨ ਬੱਚੀ ਆਪਣੀ ਮਾਂ ਹਥੋਂ ਛੁੱਟ ਗਈ ਅਤੇ ਹੇਠਾਂ ਡਿੱਗ ਗਈ।

Ki pata Si Bachi Naal Akhri Selfie Hove Giii

ਡਾਕਟਰ ਨੇ ਦੱਸਿਆ ਕਿ ਉਚਾਈ ਤੋਂ ਹੇਠਾਂ ਡਿੱਗਣ ਕਾਰਨ ਬੱਚੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਬੱਚੀ ਕੋਮਾ ਵਿਚ ਚਲੀ ਗਈ ਸੀ। ਉਸ ਨੂੰ ਆਈ.ਸੀ.ਯੂ. ਵਿਚ ਦਾਖਲ ਕੀਤਾ ਗਿਆ ਸੀ, ਜਦੋਂ ਕਿ ਬੱਚੀ ਦੀ ਬਾਅਦ ਵਿਚ ਮੌਤ ਹੋ ਗਈ। ਮਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਪਤੀ-ਪਤਨੀ ਆਪਣੀ ਬੱਚੀ ਨਾਲ ਸ਼ਾਪਿੰਗ ਮਾਲ ਵਿਚ ਘੁੰਮ ਰਹੇ ਸਨ। ਕੁਝ ਦੇਰ ਵਿਚ ਉਹ ਮਾਲ ਦੇ ਕਾਰੀਡੋਰ ਵਿਚ ਖੜੇ ਨਜ਼ਰ ਆਉਂਦੇ ਹਨ

ਪਰ ਉਸ ਤੋਂ ਬਾਅਦ ਦੋਵੇਂ ਪਤੀ-ਪਤਨੀ ਮਾਲ ਦੀ ਉਪਰੀ ਮੰਜ਼ਿਲ ਵਿਚ ਜਾਣ ਲਈ ਐਸਕੇਲੇਟਰ ਵੱਲ ਜਾਂਦੇ ਹਨ। ਕਾਰੀਡੋਰ ਵਿਚ ਵੀ ਬੱਚੀ ਮਾਂ ਦੇ ਹੱਥਾਂ ਵਿਚ ਨਜ਼ਰ ਆਉਂਦੀ ਹੈ। ਐਸਕੇਲੇਟਰ ਉੱਤੇ ਚੜਣ ਤੋਂ ਕੁਝ ਸੈਕਿੰਡ ਬਾਅਦ ਹੀ ਬੱਚੀ ਮਾਂ ਹਥੋਂ ਫਿਸਲ ਕੇ ਹੇਠਾਂ ਡਿੱਗ ਜਾਂਦੀ ਹੈ।

ਬੱਚੀ ਪਹਿਲਾਂ ਰੇਲਿੰਗ ਨਾਲ ਟਕਰਾਉਂਦੀ ਹੈ ਅਤੇ ਫਿਰ ਹੇਠਲੇ ਫਲੋਰ ਉੱਤੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਕਾਹਲੀ ਵਿਚ ਇਧਰ-ਉਧਰ ਭੱਜਦੇ ਹਨ।

https://youtube.com/watch?v=dRg7N51yXRQ

LEAVE A REPLY

Please enter your comment!
Please enter your name here