ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਲੱਖਾ ਸਿਧਾਣਾ ਹੋਏ ਆਹਮੋ ਸਾਹਮਣੇ II ਦੇਖੋ ਵੀਡੀਓ…

ਜੇਲਾਂ ‘ਚ ਕੈਦੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਗੈਂਗਸਟਰ ਤੋਂ ਸਮਾਜ ਸੇਵਕ ਬਣਿਆ ਲੱਖਾ ਸਿਧਾਣਾ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਜੇਲ ਮੰਤਰੀ ਨੇ ਗੈਂਗਸਟਰ ਲੱਖਾ ਸਿਧਾਣਾ ਨੂੰ ਮਿਲਣ ਦਾ ਸੱਦਾ ਦਿੱਤਾ ਸੀ। ਮੁਲਾਕਾਤ ਦੌਰਾਨ ਜੇਲ ਮੰਤਰੀ ਨੇ ਕਿਹਾ ਕਿ ਜੇਲਾਂ ਦੀ ਹਾਲਤ ਕਾਫੀ ਤਰਸਯੋਗ ਹੈ ਤੇ ਇਨ੍ਹਾਂ ‘ਚ ਸੁਧਾਰ ਦੀ ਕਾਫੀ ਜ਼ਰੂਰਤ ਹੈ, ਜਿਸ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਮੰਤਰੀ ਨੇ ਇਹ ਵੀ ਕਿਹਾ ਕਿ ਜੇਲਾਂ ‘ਚ ਸੁਧਾਰ ਕਰਨ ਲਈ 60 ਕਰੋੜ ਰੁਪਏ ਦੀ ਜ਼ਰੂਰਤ ਪਵੇਗੀ, ਜਿਸ ਸੰਬੰਧੀ ਉਹ ਵਿੱਤ ਮੰਤਰੀ ਨਾਲ ਮੁਲਾਕਾਤ ਕਰਨਗੇ।

ਇਸ ਦੇ ਨਾਲ ਹੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਜੇਲ ‘ਚੋਂ ਫਰਾਰ ਹੋਏ ਹਵਾਲਾਤੀਆਂ ਦੇ ਮਾਮਲੇ ‘ਤੇ ਜਲਦ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

LEAVE A REPLY