ਫੇਸਬੁੱਕ ਦੀ ਵੱਡੀ ਕਾਰਵਾਈ, ਬੰਦ ਕੀਤੇ 58 ਕਰੋੜ ਫੇਕ ਅਕਾਊਂਟਸ

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੇ ਸੈਕਸ, ਦਹਿਸ਼ਤ ਅਤੇ ਨਫਰਤ ਵਾਲੀ ਸਮੱਗਰੀ ਫੈਲਾਉਣ ਵਾਲੇ ਯੂਜ਼ਰਸ ‘ਤੇ ਸਖਤ ਕਾਰਵਾਈ ਕੀਤੀ ਹੈ। ਫੇਸਬੁੱਕ ਨੇ ਇਸ ਤਰ੍ਹਾਂ ਦੇ ਕੰਟੈਂਟ ਨੂੰ ਫੈਲਾ ਰਹੇ 58.3 ਕਰੋੜ ਫੇਕ ਅਕਾਊਂਟਸ ਬੰਦ ਕਰ ਦਿੱਤੇ ਹਨ। ਇਹ ਸੋਸ਼ਲ ਮੀਡੀਆ ਸਾਈਟ ‘ਤੇ ਨਫਰਤ, ਅੱਤਵਾਦ ਅਤੇ ਸੈਕਸ ਸੰਬੰਧੀ ਸਮੱਗਰੀ ਫੈਲਾਉਣ ਦੇ ਮਾਮਲੇ ‘ਚ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਫੇਸਬੁੱਕ ਸਮੇਂ-ਸਮੇਂ ‘ਤੇ ਅਜਿਹੇ ਫੇਕ ਅਕਾਊਂਟਸ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਜੋ ਫੇਕ ਨਿਊਜ਼ ਤੋਂ ਲੈ ਕੇ ਅੱਤਵਾਦ ਨੂੰ ਉਤਸ਼ਾਹ ਦੇਣ ਵਾਲੀ ਸਮੱਗਰੀ ਦਾ ਪ੍ਰਚਾਰ ਕਰਦੇ ਹਨ।
ਫੇਸਬੁੱਕ ਦਾ ਕਹਿਣਾ ਹੈ ਕਿ ਇਨ੍ਹਾਂ ਫੇਕ ਅਕਾਊਂਟਸ ਨੂੰ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ‘ਚ ਬੰਦ ਕੀਤਾ ਗਿਆ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਕਮਿਊਨਿਟੀ ਸਟੈਂਡਰਡ ਨੂੰ ਬਰਕਰਾਰ ਰੱਖਣ ਦੇ ਸੈਕਸ਼ੁਅਲ, ਅੱਤਵਾਦ, ਨਫਰਤ ਅਤੇ ਪ੍ਰੋਪੋਗੈਂਡਾ ਫੈਲਾਉਣ ਵਾਲੇ ਫੇਕ ਅਕਾਊਂਟਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਵਿਵਾਦ ‘ਚ ਘਿਰਣ ਤੋਂ ਬਾਅਦ ਫੇਸਬੁੱਕ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਜ਼ਿਆਦਾ ਸੂਚੇਤ ਹੋਈ ਹੈ। ਫੇਸਬੁੱਕ ਨੇ ਹਾਲ ਹੀ ‘ਚ ਆਪਣੇ ਪਲੇਟਫਾਰਮ ‘ਤੋਂ ਮੌਜੂਦ 200 ਐਪਸ ਨੂੰ ਵੀ ਹਟਾ ਦਿੱਤਾ ਹੈ। ਇਹ ਐਪਸ ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੇ ਸਨ। ਇੰਨਾ ਹੀ ਨਹੀਂ ਫੇਸਬੁੱਕ ਨੇ 3 ਕਰੋੜ ਤੋਂ ਜ਼ਿਆਦਾ ਅਕਾਊਂਟਸ ਨੂੰ ਚਿਤਾਵਨੀ ਦਿੱਤੀ ਹੈ। ਇਹ ਅਕਾਊਂਟਸ ਵੀ ਫੇਸਬੁੱਕ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।

LEAVE A REPLY