ਵਿੱਕੀ ਗੌਂਡਰ ਦੀ ਮਦਦ ਕਰਨ ਵਾਲੇ ਸਾਬਕਾ ਸਰਪੰਚ ਦੀ ਸ਼ੱਕੀ ਹਲਾਤਾਂ ‘ਚ ਲਾਸ਼ ਬਰਾਮਦ

ਗੁਰਦਾਸਪੁਰ : ਗੈਂਗਸਟਰ ਵਿੱਕੀ ਗੌਂਡਰ ਦੇ ਲਈ ਕੰਮ ਕਰਨ ਵਾਲੇ ਅਤੇ ਉਸ ਦੇ ਲਈ ਵਾਹਨਾਂ ਦਾ ਪ੍ਰਬੰਧ ਕਰਨ ਅਤੇ ਉਸ ਦੇ ਸਾਥੀਆਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਾਉਣ ਵਾਲੇ ਪਿੰਡ ਤਲਵੰਡੀ ਬਥੁਨਗੜ੍ਹ ਦੇ ਸਾਬਕਾ ਸਰਪੰਚ ਜਗਰੂਪ ਸਿੰਘ ਪੁੱਤਰ ਸੁਰਿੰਦਰ ਸਿੰਘ ਦੀ ਲਾਸ਼ ਅੱਜ ਸ਼ੱਕੀ ਹਾਲਾਤਾਂ ‘ਚ ਪਿੰਡ ਜਫਰਵਾਲ ਦੇ ਰਜਵਾਹੇ ਦੇ ਕਿਨਾਰੇ ਮਿਲਣ ਦੇ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਜ਼ੋਰ ਫੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜਗਰੂਪ ਸਿੰਘ ਨੂੰ ਗੁਰਦਾਸਪੁਰ ਪੁਲਸ ਨੇ 13 ਜੂਨ 2017 ਨੂੰ ਉਸ ਦੇ ਜੀਜਾ ਗਗਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਕੈਲੇਕਲਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਕੱਲ ਉਹ ਜਮਾਨਤ ‘ਤੇ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਪਿੰਡ ਜਫਰਵਾਲ ਦੇ ਕੋਲ ਇਕ ਰਜਵਾਹੇ ਦੇ ਕਿਨਾਰੇ ਪਿੰਡ ਤਲਵੰਡੀ ਬਥੁਨਗੜ੍ਹ ਦੇ ਸਾਬਕਾ ਸਰਪੰਚ ਜਗਰੂਪ ਸਿੰਘ ਦੀ ਲਾਸ਼ ਪਈ ਮਿਲੀ ਸੀ ਜਦਕਿ ਉਸ ਦਾ ਸਕੂਟਰ ਵੀ ਉਸ ਦੇ ਕੋਲ ਹੀ ਪਿਆ ਸੀ। ਮ੍ਰਿਤਕ ਜਗਰੂਪ ਸਿੰਘ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਜਗਰੂਪ ਸਿੰਘ ਇਸ ਸਮੇਂ ਸ਼ਰਾਬ ਠੇਕੇਦਾਰਾਂ ਦੇ ਨਾਲ ਧਾਰੀਵਾਲ ‘ਚ ਕੰਮ ਕਰਦਾ ਸੀ ਅਤੇ ਬੀਤੀ ਸਵੇਰ ਉਹ ਘਰ ਤੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ। ਅੱਜ ਲੋਕਾਂ ਨੇ ਜਦ ਉਸ ਦੀ ਲਾਸ਼ ਰਜਵਾਹੇ ਦੇ ਕੋਲ ਪਈ ਵੇਖੀ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ।
ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਜਗਰੂਪ ਸਿੰਘ ਨੂੰ ਜ਼ਿਲਾ ਪੁਲਸ ਗੁਰਦਾਸਪੁਰ ਨੇ 13 ਜੂਨ 2017 ਨੂੰ ਉਸ ਦੇ ਜੀਜਾ ਗਗਨਦੀਪ ਸਿੰਘ ਦੇ ਨਾਲ ਪਿੰਡ ਖੁੰਡਾ ਦੇ ਕੋਲ ਇਕ ਨਾਕੇ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੀ ਗ੍ਰਿਫਤਾਰੀ ਵਿੱਕੀ ਗੌਂਡਰ ਦੇ ਸੱਜੇ ਹੱਥ ਸਮਝੇ ਜਾਂਦੇ ਗਿਆਨਾ ਖਰਲਾਂਵਾਲਾ ਦੀ ਗ੍ਰਿਫਤਾਰੀ ਦੇ ਬਾਅਦ ਪੁੱਛਗਿਛ ਦੇ ਆਧਾਰ ਤੇ ਹੋਈ ਸੀ, ਉਦੋਂ ਦੋਵਾ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹ ਇਕ ਹਾਂਡਾ ਕਾਰ ਪੀਬੀ10ਜੀ.ਐੱਸ.0086 ਤੇ ਘੁੰਮ ਰਹੇ ਸੀ। ਬਰਾਮਦ ਕਾਰ ਗੈਂਗਸਟਰ ਵਿੱਕੀ ਗੌਂਡਰ ਨੂੰ ਨਾਭਾ ਜੇਲ ਤੋਂ ਮੁਕਤ ਕਰਵਾਉਣ ਦੇ ਲਈ ਪ੍ਰਯੋਗ ਕੀਤੀ ਗਈ ਸੀ। ਇਹ ਕਾਰ ਨਾਭਾ ਜੇਲ ਬ੍ਰੇਕ ਦੇ ਲਈ ਗੈਂਗਸਟਰ ਗਿਆਨਾ ਖਰਲਾਂਵਾਲਾ ਦੀ ਅਗਵਾਈ ‘ਚ ਜਗਰੂਪ ਸਿੰਘ ਆਦਿ ਨੇ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਪਾ ਕੇ ਤਰਨਤਾਰਨ ਤੋਂ ਖੋਹੀਆਂ ਸੀ ਜੋ ਬਾਅਦ ‘ਚ ਨਾਭਾ ਜੇਲ ਬ੍ਰੇਕ ‘ਚ ਪ੍ਰਯੋਗ ਕੀਤੀਆ ਗਈਆਂ ਸੀ। ਜਗਰੂਪ ਸਿੰਘ ਨੇ ਉਦੋਂ ਪੁੱਛਗਿਛ ‘ਚ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਟਾਂਡਾ, ਦਸੂਹਾ, ਕਪੂਰਥਲਾ ਤੋਂ ਵੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਾਰਾਂ ਲੁੱਟੀਆ ਸੀ ਜੋ ਵਿੱਕੀ ਗੌਂਡਰ ਗੈਂਗ ਵਲੋਂ ਪ੍ਰਯੋਗ ਕੀਤੀ ਜਾਂਦੀ ਸੀ। ਉਹ ਵਿੱਕੀ ਗੌਂਡਰ ਗੈਂਗ ਦੇ ਲਈ ਕਾਰਾਂ ਇਕ ਸਥਾਨ ਤੋਂ ਦੂਜੀ ਸਥਾਨ ਤੇ ਪਹੁੰਚਾਉਦਾ ਸੀ ਅਤੇ ਵਿੱਕੀ ਗੌਂਡਰ ਗੈਂਗ ਦੇ ਮੈਂਬਰਾਂ ਨੂੰ ਵੀ ਇਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਜਾਣ ਦਾ ਕੰਮ ਕਰਦਾ ਸੀ।
ਧਾਰੀਵਾਲ ਪੁਲਸ ਨੇ ਜਗਰੂਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਵੱਖ-ਵੱਖ ਪਹਿਲੂਆਂ ਤੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਤੱਕ ਜਗਰੂਪ ਸਿੰਘ ਦੀ ਮੌਤ ਕਿਵੇ ਹੋਈ ਹੈ ਇਹ ਰਹੱਸ ਬਣਿਆ ਹੋਇਆ ਹੈ, ਕਿਉਂਕਿ ਉਸ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ, ਮਾਤਰ ਬੁੱਲਾਂ ਦੇ ਕੋਲ ਮਾਮੂਲੀ ਸੱਟ ਦਾ ਨਿਸ਼ਾਨ ਹੈ।

LEAVE A REPLY