ਸੁਰਵੀਨ ਚਾਵਲਾ ਦੀਆਂ ਮੁਸ਼ਕਿਲਾਂ ਬਰਕਰਾਰ, ਨਹੀਂ ਮਿਲੀ ਅੰਤ੍ਰਿਮ ਜ਼ਮਾਨਤ

surveen chawla fraud case

ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਵਲੋਂ ਧੋਖਾਧੜੀ ਮਾਮਲੇ ‘ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਵੀਰਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ‘ਚ ਸੁਣਵਾਈ ਹੋਈ। ਸੁਰਵੀਨ ਚਾਵਲਾ ਵਲੋਂ ਵਕੀਲ ਨੇ ਦਲੀਲ ਦਿੱਤੀ ਕਿ ਪੁਲਸ ਜਾਂਚ ‘ਚ ਬਿਨਾਂ ਸ਼ਾਮਲ ਕੀਤੇ ਥਾਣਾ ਸਿਟੀ ਨੇ ਕੇਸ ਦਰਜ ਕੀਤਾ ਹੈ। ਇਸ ਦੇ ਜਵਾਬ ‘ਚ ਸ਼ਿਕਾਇਤਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਤਿੰਨਾਂ ਦੋਸ਼ੀਆਂ ਨੂੰ ਪੁਲਸ ਜਾਂਚ ‘ਚ ਸ਼ਾਮਲ ਹੋਣ ਲਈ ਟੈਲੀਫੋਨ ‘ਤੇ ਸੂਚਨਾ ਦਿੱਤੀ ਗਈ ਸੀ ਪਰ ਇਹ ਲੋਕ ਜਾਂਚ ‘ਚ ਸ਼ਾਮਲ ਨਹੀਂ ਹੋਏ ਤੇ ਪੁਲਸ ਜਾਂਚ ‘ਚ ਸ਼ਾਮਲ ਨਾ ਹੋਣ ਤੋਂ ਸਾਫ ਲੱਗਦਾ ਹੈ ਕਿ ਉਹ ਜਾਣਬੁਝ ਕੇ ਜਾਂਚ ‘ਚ ਸ਼ਾਮਲ ਨਹੀਂ ਹੋਏ ਹਨ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਦੇਣ ਦੇ ਫੈਸਲੇ ਦੀ ਸੁਣਵਾਈ 21 ਮਈ ਤੈਅ ਕੀਤੀ ਹੈ।

PunjabKesari
ਸ਼ਿਕਾਇਤਕਰਤਾ ਦੇ ਵਕੀਲ ਨਵੀਨ ਜੈਰਥ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਪਾਲ ਗੁਪਤਾ ਤੇ ਉਨ੍ਹਾਂ ਦੇ ਪੁੱਤਰ ਪੰਕਜ ਗੁਪਤਾ ਨੇ ਫਿਲਮ ‘ਨੀਲ ਬੱਟੇ ਸੰਨਾਟਾ’ ਦੇ ਨਿਰਮਾਣ ‘ਚ 40 ਲੱਖ ਰੁਪਏ ਦਾ ਚੈੱਕ ਫਿਲਮ ਨਿਰਮਾਣ ਕੰਪਨੀ ਨੂੰ ਭੇਜਿਆ ਸੀ। ਇਹ ਪੈਸੇ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਸੁਰਵੀਨ ਚਾਵਲਾ ਦੇ ਪਤੀ ਅਕਸ਼ੇ ਠੱਕਰ ਦੇ ਬੈਂਕ ਖਾਤੇ ‘ਚ ਟਰਾਂਸਫਰ ਹੋ ਗਏ, ਜਿਹੜੇ ਉਨ੍ਹਾਂ ਨੂੰ ਵਾਪਸ ਨਹੀਂ ਕੀਤੇ ਗਏ। ਪੁਲਸ ਨੇ ਤੱਥਾਂ ਦੇ ਆਧਾਰ ‘ਤੇ ਹੀ ਕੇਸ ਦਰਜ ਕੀਤਾ ਹੈ। ਚੰਗਾ ਹੋਵੇਗਾ ਕਿ ਮੁਲਜ਼ਮ ਪੁਲਸ ਕੇਸ ‘ਚ ਸਹਿਯੋਗ ਦੇਣ।

LEAVE A REPLY