Videsh Jaan Waleya Layi Khushkhabri

ਹੁਣ ਸਿਰਫ਼ 13500 ਰੁਪਏ ‘ਚ ਵਿਦੇਸ਼ ਜਾਣ ਦਾ ਮੌਕਾ, ਇਸ ਏਅਰਲਾਈਨ ਨੇ ਪੇਸ਼ ਕੀਤਾ ਖਾਸ ਆੱਫਰ, ਸ਼ੇਅਰ ਜਰੂਰ ਕਰੋ…

WOW ਏਅਰਲਾਈਨ ਨੇ ਭਾਰਤੀ ਮੁਸਾਫਰਾਂ ਨੂੰ ਇੱਕ ਚੰਗੀ ਖਬਰ ਦਿੱਤੀ ਹੈ । ਕੰਪਨੀ ਭਾਰਤ ਤੋਂ ਅਮਰੀਕਾ ਤੱਕ ਲਈ ਸਿਰਫ਼ 13500 ਰੁਪਏ ਵਿੱਚ ਟਿਕਟ ਦੇ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੀ ਇਹ ਫਲਾਇਟ ਆਇਸਲੈਂਡ ਦੀ ਰਾਜਧਾਨੀ ਰੇਕਜਾਵਿਕ ਤੋਂ ਹੁੰਦੇ ਹੋਏ ਪੂਰੀ ਹੋਵੇਗੀ । 7 ਦਸੰਬਰ ਤੋਂ ਇਸਦੀ ਸ਼ੁਰੂਆਤ ਕੀਤੀ ਜਾਵੇਗੀ ।

WoW Airlines

WOW ਫਲਾਇਟ ਤੋਂ 15 ਅਮਰੀਕੀ ਸ਼ਹਿਰ ਲਈ ਉਡ਼ਾਨ ਦਾ ਵਿਕਲਪ ਹੋਵੇਗਾ । ਇਹ ਫਲਾਇਟ ਵਿਸ਼ੇਸ਼ ਰੂਪ ਨਾਲ ਅਮਰੀਕਾ ਦੇ ਸ਼ਹਿਰਾਂ ਲਈ ਉੜਾਈ ਜਾਵੇਗੀ । ਇਸ ਵਿੱਚ ਨਿਊਯਾਰਕ , ਲਾਸ ਐਨਜਾਲਿਸ , ਸੈਨ ਫਰਾਂਸੀਸਕੋ ਅਤੇ ਸ਼ਿਕਾਗੋ ਵਰਗੇ ਸ਼ਹਿਰ ਸ਼ਾਮਿਲ ਹਨ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕੰਪਨੀ ਦੀ ਏਅਰਲਾਈਨ ਵਿੱਚ ਇਕੋਨੋਮੀ ਸ਼੍ਰੇਣੀ ਭਾਵ WOW ਬੇਸਿਕ ਦੇ ਤਹਿਤ ਆਮਤੌਰ ‘ਤੇ 50 ਹਜਾਰ ਤੋਂ 60 ਹਜਾਰ ਰੁਪਏ ਤੱਕ ਮਿਲਣ ਵਾਲੀ ਵਨ ਟਿਕਟ ਸਿਰਫ਼ 13,500 ਰੁਪਏ ਵਿੱਚ ਮਿਲੇਗੀ । WOW ਦੇ ਸੀ.ਈ.ਓ ਸਕੁਲੀ ਮੋਗੇਨਸੇਨ ਦੇ ਅਨੁਸਾਰ ਚੈੱਕ ਇਸ ਬੈਗ ਅਤੇ ਮਨਪਸੰਦ ਸੀਟ ਦੇ ਚੋਣ ਲਈ ਵੱਖਰੇ ਪੈਸੇ ਦੇਣ ਹੋਣਗੇ । ਨਾਲ ਹੀ ਇਹ ਵੀ ਕਿਹਾ ਹੈ ਕਿ ਅਸੀ ਇੱਕ ਸੀਟ ਲੈਪਟਾਪ ਬੈਗ ਵਰਗੇ ਸਾਮਾਨ ਦੀ ਸਹੂਲਤ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਬਿਜਨੈੱਸ ਕਲਾਸ ਲਈ 46556 ਰੁਪਏ ਵਿੱਚ ਟਿਕਟ ਦੇਵੇਗੀ ।
ਅੱਗੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਤੋਂ ਰੇਕਜਾਵਿਕ ਹੀ ਇੱਕ ਹਫਤੇ ਵਿੱਚ ਪੰਜ ਫਲਾਇਟਸ ਹੋਣਗੀਆਂ । ਇਸਨੂੰ ਛੇਤੀ ਤੋ ਛੇਤੀ ਰੋਜਾਨਾ ਸ਼ੁਰੂ ਕੀਤੇ ਜਾਣ ਦੀ ਉਂਮੀਦ ਹੈ । WOW ਏਅਰ ਭਾਰਤ ਵਿੱਚ ਏ – 30 ਜਹਾਜ਼ ਦੇ ਜਰੀਏ ਸੇਵਾਵਾਂ ਦਿੰਦੀ ਹੈ । ਇਸ ਵਿੱਚ ਸ਼ਿਕਾਗੋ , ਟੋਰੰਟੋ, ਲੰਦਨ ਅਤੇ ਪੈਰਿਸ ਵਰਗੇ ਦੇਸ਼ ਸ਼ਾਮਿਲ ਹਨ ।

WoW Airlines

ਸਿਰਫ 27 ਹਜ਼ਾਰ ਹੋਵੇਗਾ ਖਰਚ, ਸਸਤੇ ‘ਚ ਪਹੁੰਚ ਸਕੋਗੇ ਅਮਰੀਕਾ…

ਹਰ ਸਾਲ ਲੱਖਾਂ ਭਾਰਤੀ ਪੱਛਮੀ ਦੇਸ਼ਾਂ ਦੀ ਯਾਤਰਾ ਕਰਦੇ ਹਨ ਪਰ ਹੁਣ ਇਹ ਸਫਰ ਬਹੁਤ ਹੀ ਸਸਤਾ ਹੋਣ ਵਾਲਾ ਹੈ। ਦੇਸ਼ ‘ਚ ਇਕ ਨਵੀਂ ਹਵਾਬਾਜ਼ੀ ਕੰਪਨੀ ਨੇ ਕਦਮ ਰੱਖੇ ਹਨ, ਜੋ ਕਿ ਬਹੁਤ ਹੀ ਸਸਤੇ ‘ਚ ਸਫਰ ਕਰਾਉਣ ਵਾਲੀ ਹੈ। ਇਹ ਕੰਪਨੀ ਹੈ ‘ਵਾਓ ਏਅਰ’, ਜਿਸ ਦਾ ਨਾਮ ਤੁਸੀਂ ਅੱਜ ਤੋਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ। ਕਰੇਗੀ, ਜਿਸ ਦਾ ਭਾਰਤ ਤੋਂ ਉੱਥੇ ਤਕ ਦਾ ਆਉਣ-ਜਾਣ ਦਾ ਕਿਰਾਇਆ ਸਿਰਫ 27,000 ਰੁਪਏ ਹੋਵੇਗਾ। ‘ਵਾਓ ਏਅਰ’ ਦਾ ਜਹਾਜ਼ ਦਿੱਲੀ ਤੋਂ ਸਵੇਰੇ ਉਡਾਣ ਭਰੇਗਾ ਅਤੇ 11 ਘੰਟੇ ‘ਚ ਆਈਸਲੈਂਡ ਦੇ ਸ਼ਹਿਰ ਰੈਕਜਾਵਿਕ ਪਹੁੰਚੇਗਾ। ਉੱਥੇ ਢਾਈ ਘੰਟੇ ਰੁਕਣ ਦੇ ਬਾਅਦ ਇਹ ਦੁਬਾਰਾ ਉਡਾਣ ਭਰੇਗਾ ਅਤੇ 6 ਘੰਟੇ ‘ਚ ਵਾਸ਼ਿੰਗਟਨ ਪਹੁੰਚ ਜਾਵੇਗਾ।

Image result for usa

ਹਾਲਾਂਕਿ ਇਹ ਕਿਰਾਇਆ ਇੰਝ ਹੀ ਘੱਟ ਨਹੀਂ ਹੈ। ਤੁਹਾਨੂੰ ਇਸ ਲਈ ਸਮਝੌਤੇ ਵੀ ਕਰਨੇ ਪੈਣਗੇ। ਘੱਟ ਕਿਰਾਏ ਦਾ ਮਤਲਬ ਇਹ ਹੋਵੇਗਾ ਕਿ ਤੁਹਾਨੂੰ ਆਮ ਜਹਾਜ਼ ਕੰਪਨੀਆਂ ਵਰਗੀਆਂ ਸੇਵਾਵਾਂ ਇਸ ‘ਚ ਨਹੀਂ ਮਿਲਣਗੀਆਂ। ਇੱਥੋਂ ਤਕ ਕਿ ਖਾਣ-ਪੀਣ ਦਾ ਪੈਸਾ ਵੀ ਤੁਹਾਨੂੰ ਆਪਣੀ ਜੇਬ ‘ਚੋਂ ਖਰਚਣਾ ਹੋਵੇਗਾ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਉਸ ਦਾ ਇਕ ਕੱਪ ਤਕਰੀਬਨ 2.71 ਡਾਲਰ ਯਾਨੀ 185 ਰੁਪਏ ‘ਚ ਮਿਲੇਗਾ। ਕੌਫੀ ਦੇ ਨਾਲ ਚਿਕਨ ਸੈਂਡਵਿਚ ਖਾਣਾ ਚਾਹੋਗੇ ਤਾਂ ਉਸ ਲਈ ਵੱਖ ਤੋਂ 10.49 ਡਾਲਰ (700 ਰੁਪਏ ਤੋਂ ਵੀ ਜ਼ਿਆਦਾ) ਲੱਗਣਗੇ।
ਉੱਥੇ ਹੀ, ਜਹਾਜ਼ ‘ਚ ਤੁਸੀਂ ਜ਼ਿਆਦਾ ਸਾਮਾਨ ਲਿਜਾਣਾ ਵੀ ਸ਼ਾਇਦ ਹੀ ਪਸੰਦ ਕਰੋ ਕਿਉਂਕਿ ਕੈਬਿਨ &##8216;ਚ ਰੱਖੇ ਜਾਣ ਵਾਲੇ ਇਕ ਛੋਟੇ ਜਿਹੇ ਬੈਗ ਦੇ ਇਲਾਵਾ ਬਾਕੀ ਸਾਰੇ ਸਾਮਾਨਾਂ ਦਾ ਚਾਰਜ ਤੁਹਾਡੇ ਕੋਲੋਂ ਵਸੂਲਿਆ ਜਾਵੇਗਾ। ਇੰਨਾ ਹੀ ਨਹੀਂ ਕਿਰਾਇਆ ਘੱਟ ਰੱਖਣ ਲਈ ਜਹਾਜ਼ ‘ਚ ਸੀਟਾਂ ਵੀ ਜ਼ਿਆਦਾ ਰੱਖੀਆਂ ਗਈਆਂ ਹਨ। ਇਸ ‘ਚ 365 ਸੀਟਾਂ ਹਨ ਯਾਨੀ ਤੁਹਾਨੂੰ ਪੈਰ ਅਰਾਮ ਨਾਲ ਪਸਾਰਣ ਦਾ ਮੌਕਾ ਵੀ ਨਹੀਂ ਮਿਲ ਸਕੇਗਾ। ਹਾਲਾਂਕਿ ਕੰਪਨੀ ਦੇ ਸੰਸਥਾਪਕ ਸਕਲੀ ਮੋਗੇਨਸੇਨ ਦਾ ਮੰਨਣਾ ਹੈ ਕਿ ਮੁਸਾਫਰਾਂ ਨੂੰ ਖਾਣ-ਪੀਣ ਦਾ ਭੁਗਤਾਨ ਕਰਨ ਜਾਂ ਤੰਗ ਜਗ੍ਹਾ ‘ਚ ਬੈਠਣ ‘ਚ ਕੋਈ ਮੁਸ਼ਕਲ ਨਹੀਂ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਮੁਸਾਫਰਾਂ ਦੇ ਉਸ ਵਰਗ ‘ਤੇ ਜ਼ੌਰ ਦੇ ਰਹੇ ਹਾਂ, ਜੋ ਕਿਸੇ ਵੀ ਹਾਲਤ ‘ਚ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ‘ਚ ‘ਵਾਓ ਏਅਰ’ ਨੂੰ ਚੰਗਾ ਰਿਸਪਾਂਸ ਮਿਲੇਗਾ। ਮੋਗੇਨਸੇਨ ਨੇ ਕਿਹਾ ਕਿ ਅਸੀਂ ਅੱਗੇ ਚੱਲ ਕੇ ਸਭ ਤੋਂ ਤੇਜ਼ ਉਡਾਣ ਮੁਹੱਈਆ ਕਰਵਾਂਗੇ। ਮੋਗੇਨਸੇਨ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਰੈਕਜਾਵਿਕ ਦੇ ਹਵਾਈ ਅੱਡੇ ਵਿਚਕਾਰ ਹਫਤੇ ਦੌਰਾਨ ਪੰਜ ਸਿੱਧੀਆਂ ਉਡਾਣਾਂ ਹੋਣਗੀਆਂ, ਜੋ ਕਿ ਉੱਤਰੀ ਅਮਰੀਕਾ ਅਤੇ ਯੂਰਪ ਦੇ ਕਈ ਥਾਵਾਂ ਨਾਲ ਜੁੜਨਗੀਆਂ।

LEAVE A REPLY

Please enter your comment!
Please enter your name here