Guru Granth Sahib Di Keeti Beadabi

ਭੰਗੜੇ ਪਾ ਕੇ ਸਰੂਪ ਲੈ ਜਾ ਰਹੇ ਨੇ ਕੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ..

 

 

 

 

 

ਸੰਸਾਰ ਵਿੱਚ ਜਿੰਨੇ ਵੀ ਮੁੱਖ ਧਰਮ ਹਨ, ਉਨ੍ਹਾਂ ਦਾ ਆਪੋ-ਆਪਣਾ ਧਰਮ ਗ੍ਰੰਥ ਹੈ। ਇਨ੍ਹਾਂ ਗ੍ਰੰਥਾਂ ’ਤੇ ਉਸ ਧਰਮ ਦੇ ਸਿਧਾਂਤ ਤੇ ਨਿਯਮ ਆਦਿ ਆਧਾਰਿਤ ਹੁੰਦੇ ਹਨ। ਸਿੱਖ ਧਰਮ ਦਾ ਮੂਲ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹੈ। ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਧਰਮ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪ ਤਿਆਰ ਕਰਵਾਇਆ ਹੈ। ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹ ਉਸ ਧਰਮ ਦੇ ਬਾਨੀਆਂ ਨੇ ਆਪਣੀ ਮੌਜੂਦਗੀ ਵਿੱਚ ਤਿਆਰ ਨਹੀਂ ਕਰਵਾਏ। ਵੇਦਾਂ ਉਪਨਿਸ਼ਦਾਂ ਦੇ ਰਚਨਕਾਰਾਂ ਦੀ ਕੋਈ ਜਾਣਕਾਰੀ ਵੀ ਪ੍ਰਾਪਤ ਨਹੀਂ ਹੈ। ਚਾਰ ਕਤੇਬਾਂ, ਤੌਰੇਤ, ਜੰਬੂਰ, ਇੰਜੀਲ ਤੇ ਕੁਰਾਨ, ਬੁੱਧ ਧਰਮ ਦਾ ਗ੍ਰੰਥ ਧਮਪਦ ਅਤੇ ਜੈਨ ਧਰਮ ਦੇ ਗ੍ਰੰਥ ਇਨ੍ਹਾਂ ਧਰਮਾਂ ਦੇ ਬਾਨੀਆਂ ਤੋਂ ਪਿੱਛੋਂ ਇਨ੍ਹਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਹਨ। ਗੁਰੂ ਗ੍ਰੰਥ ਸਾਹਿਬ ਨੂੰ ਉਸੇ ਮੂਲ ਰੂਪ ਵਿੱਚ ਕਾਇਮ ਰੱਖਿਆ ਗਿਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿੱਚ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਦੀ ਬਾਣੀ ਸ਼ੁੱਧ ਰੂਪ ਵਿੱਚ ਦਰਜ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ ਹੋਰ ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਸ ਦੇ 1430 ਪੰਨੇ ਹਨ ਤੇ ਬਾਣੀ ਰਾਗਾਂ ਵਿੱਚ ਹੈ। ਗ੍ਰੰਥ ਦਾ ਸੰਪਾਦਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਹਿੰਦੁਸਤਾਨ ਦੇ ਉਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਜਿਨ੍ਹਾਂ ਦੀ ਬਾਣੀ ਦਾ ਸਿਧਾਂਤ ਅਤੇ ਪੱਧਰ ਗੁਰਬਾਣੀ ਨਾਲ ਮਿਲਦਾ-ਜੁਲਦਾ ਸੀ। ਇਨ੍ਹਾਂ ਦੀ ਬਾਣੀ ਵਿੱਚ ਵੀ ਨਿਰੰਕਾਰ ਦੀ ਪੂਜਾ ਅਤੇ ਸਮਾਜਿਕ ਬਰਾਬਰੀ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਸੰਮਤ 1661 ਬਿਕ੍ਰਮੀ ਨੂੰ ਕੀਤਾ ਗਿਆ।

ਸਿੱਖਾਂ ਲੲੀ ਨੱਚਣਾ.. ਭੰਗੜ੍ਹੇ ਪਾਓਣ ਕਿਓਂ ਮਨਾ ਹੈ ਦੇਖੋ Video ..

LEAVE A REPLY

Please enter your comment!
Please enter your name here