Uhh Manva Atye Putt Dhan Ne Jo Kesaa Naal Pyar Kardye Han............ Booj Nhi Samjhdye

Uhh Maava Atye Putt Dhan Ne Jo Kesaa Naal Pyar Kardye Han….. ਬੋਝ ਨਹੀਂ ਸਮਝਦੇ ..

ਕੇਸਾਂ ਨਾਲ ਪਆਿਰ ਕਰਨ ਵਾਲੇ ਜਰੂਰ ਸ਼ੇਅਰ ਕਰੋ ੱ
ਸ਼ਰਮ ਕਰਨ ਓਹ ਮਾਵਾਂ ਜੋ ਕੇਸ ਸੰਭਾਲਣ ਦੇ ਦੁੱਖ ਤੋਂ ਬੱਚਆਿਂ ਦੇ ਵਾਲ ਕਟਵਾ ਦੰਿਦੀਆਂ ਨੇ ੱ

ਸੱਿਖ ਧਰਮ ਕੁਰਬਾਨੀਆਂ ਵਾਲਾ ਧਰਮ ਹੈ। ਬਨਾਂ ਕਸੇ ਅੰਧ ਵਸ਼ਿਵਾਸ ਤੋਂ ਇਹ ਆਪਣੇ ਅਸੂਲਾਂ ਉੱਤੇ ਖਡ਼੍ਹਾ ਹੈ। ਸਾਡੇ ਗੁਰੂ ਸਾਹਬਾਨ ਨੇ ਕਰਿਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦੱਿਤਾ।

sikh Hair love

Gepostet von Punjab Live am Mittwoch, 6. Juni 2018

ਭਾਰਤ ਦੇ ਇਤਿਹਾਸ ਦਾ ਕੋਈ ਵੀ ਵਰਕਾ ਫਰੋਲ ਕੇ ਦੇਖ ਲਵੋ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੈ। ਦਸਵੇਂ ਪਾਤਸ਼ਾਹ ਨੇ ਪਰਿਵਾਰ ਦੇ 56 ਜੀਅ ਵਾਰ ਕੇ ਸਿੱਖ ਧਰਮ ਦੇ ਬੂਟੇ ਨੂੰ ਪਾਣੀ ਦੀ ਥਾਂ ਖ਼ੂਨ ਨਾਲ ਸਿੰਜਿਆਂ ਹੈ। ਸਿੱਖ ਨੇ ਕੇਸ ਕਤਲ ਕਰਵਾਉਣ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ। ਗੁਰੂ ਜੀ ਨੇ ਕੇਸਾਂ ਨੂੰ ਸਰੀਰ ਲਈ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਕਿਸੇ ਵੇਲੇ ਇਹ ਸਿੱਧ ਹੋਵੇਗਾ ਕਿ ਵਾਲ ਕਤਲ ਕਰਵਾਉਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ।

ਇਸੇ ਲਈ ਗੁਰੂ ਜੀ ਨੇ ਪੰਜੇ ਕਕਾਰਾਂ ਵਿਚ ਕੇਸਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਅਤੇ ਰੋਮ ਛਿਦਵਾਉਨ ਤੋ ਪਰਹੇਜ਼ ਲਈ ਕਿਹਾ । ਸਿੱਖ ਧਰਮ ਵਿਚ ਕੇਸਾਂ ਨੂੰ ਕਤਲ ਕਰਾਉਣਾ ਬਹੁਤ ਵੱਡਾ ਪਾਪ ਹੈ ਪਰ ਅੱਜ ਕਲ….. ਕੀ ਪਿੰਡਾਂ ਕੀ ਸ਼ਹਿਰਾਂ ਵਿਚ ਟਾਂਵਾਂ ਟਾਂਵਾਂ ਹੀ ਦਸਤਾਰ ਧਾਰੀ ਤੇ ਕੇਸਧਾਰੀ ਨਜ਼ਰ ਆਉਂਦਾ ਹੈ ਅਫ਼ਸੋਸ ਸਿੱਖਾਂ ਦੇ ਮੁੰਡੇ ਕੇਸਾਂ ਨੂੰ ਕਤਲ ਕਰਵਾ ਕੇ ਰੋਡੇ ਹੁੰਦੇ ਜਾ ਰਹੇ ਹਨ………ਮੁੰਡਿਆਂ ਤੋਂ ਇਲਾਵਾ ਕੀ ਸਿੱਖ ਬੀਬੀਆਂ ਕੇਸਧਾਰੀ ਹਨ? …..ਜਵਾਬ ਹੈ ਨਹੀ ਬੀਬੀਆਂ ਤਾਂ ਕਾਕਿਆਂ ਤੋ ਵੀ ਅੱਗੇ ਹਨ ਵਾਲਾਂ ਦੀ ਗੁੱਤ ਜਾਂ ਜੂੜੇ ਦੀ ਥਾਂ ਸਿਰ ਪੌਣੀਆਂ ਹੀ ਨਜ਼ਰ ਆਉਂਦੀਆਂ ਹਨ ।

Uhh Manva Atye Putt Dhan Ne Jo Kesaa Naal Pyar Kardye Han............ Booj Nhi Samjhdye

ਵਿਸਥਾਰ ਨਾਲ ਗੱਲ ਕਰੀਏ ਤਾਂ ਸਿੱਖੀ ਰਹਿਤ ਵਿਚ ਪੰਜ ਕਕਾਰਾਂ ਵਿਚੋਂ ਸਿਰਮੌਰ ਕੱਕਾ ਕੇਸ ਹਨ ਸਰੀਰ ਦਾ ਸਭ ਤੋਂ ਨਾਜ਼ੁਕ ਜਗ੍ਹਾ ਸਿਰ ਹੈ ਇੰਜ ਕਹਿਣ ਵਿਚ ਕੋਈ ਝੂਠ ਨਹੀਂ ਹੋਵੇਗਾ ਕਿ ਸਿਰ ਵਿਚ ਹੀ ਸਰੀਰ ਦਾ ਸਭ ਤੋਂ ਕੀਮਤੀ ਅਨਮੋਲ ਖ਼ਜ਼ਾਨਾ ਹੈ ਜੋ ਕਿ ਸਭ ਤੋਂ ਨਾਜ਼ੁਕ ਜਗ੍ਹਾ ਹੈ ਜੇਕਰ ਸਰੀਰਕ ਕਾਇਆ ਵਿਚ ਸਭ ਤੋਂ ਉੱਪਰ ਕੋਈ ਹੈ ਤਾਂ ਉਹ ਕੇਸ ਹਨ ਅਧਿਆਤਮਕ ਆਧਾਰ ਤੇ ਗੱਲ ਕਰੀਏ ਤਾਂ ਕੇਸ਼ ਜਪ ਤਪ ਸ਼ਬਦ ਨਾਮ ਸਿਮਰਨ ਦੇ ਅਭਿਆਸ ਮੌਕੇ ਜੋ ਮਸਤਕ ਵਿਚ ਸ਼ਕਤੀ ਅਨੰਦ ਇਲਾਹੀ ਰਸ ਪ੍ਰਦਾਨ ਹੁੰਦਾ ਹੈ ਉਸ ਸ਼ਕਤੀ ਦਾ ਪ੍ਰਭਾਵ ਕਾਫ਼ੀ ਸਮੇਂ ਤੱਕ ਮਸਤਕ ਵਿਚ ਰਹੇ ਕੇਸ਼ ਉਸ ਦੀ ਸੁਰਕਸਾ ਕਰਦੇ ਹਨ ਜੇਕਰ ਇਤਿਹਾਸ ਵਿਚ ਨਜ਼ਰ ਮਾਰੀਏ ਤਾਂ ਹਰੇਕ ਧਰਮਾਂ ਦੀਆਂ ਇਲਾਹੀ ਜੋਤਾਂ, ਦੇਵਤਾਂਵਾਂ, ਰਿਸੀ ਮੁਨੀਆਂ, ਪੀਰ ਪੈਗ਼ੰਬਰਾਂ ਅਤੇ ਸਿਰਮੌਰ ਪ੍ਰਚਾਰਕਾਂ ਦੇ ਸਿਰ ਤੇ ਕੇਸ ਸਨ ਉਨ੍ਹਾਂ ਨੇ ਕੇਸਾਂ ਨਾਲ ਅਥਾਹ ਪਿਆਰ ਕੀਤਾ ਹੈ ਤੇ ਇਹੀ ਮੁੱਖ ਕਾਰਨ ਹੈ ਸਿੱਖ ਜਗਤ ਵਿਚ ਗੁਰੂਆਂ ਸਾਹਿਬਾਨਾਂ ਨੇ ਕੇਸਾਂ ਨੂੰ ਸਿਰਮੌਰ ਮੰਨਿਆ ਹੈ।

Uhh Manva Atye Putt Dhan Ne Jo Kesaa Naal Pyar Kardye Han............ Booj Nhi Samjhdye

ਕੇਸਾਂ ਵਿਚ ਇਹ ਅਦੁੱਤੀ ਨਾਮ ਸਿਮਰਨ ਵਾਲੀ ਸ਼ਕਤੀ ਹੋਲੀ ਹੋਲੀ ਨਾ ਨਿਕਲੇ ਤਾਂ ਦਸਤਾਰ ਸਹਾਇਤਾ ਕਰਦੀ ਹੈ ਇਹੀ ਕਾਰਨ ਹੈ ਜਦ ਵੀ ਪੁਰਾਤਨ ਸਮੇਂ ਤੋਂ ਹੁਣ ਤੱਕ ਵੇਦ ਪਾਠੀ ਪਾਠ ਆਰੰਭ ਕਰਨ ਸਮੇਂ 20 20 ਗਜ ਦੇ ਦਸਤਾਰ ਸਜਾਏ ਜਾਂਦੇ ਸਨ ਸਿਰ ਨੰਗੇ ਵੇਦ ਪਾਠ ਦੀ ਬੇਅਦਬੀ ਸੀ, ਸਿਰ ਨੰਗਾਂ ਤਾਂ ਇਸਲਾਮ ਵਿਚ ਨਮਾਜ਼ ਨਹੀਂ ਪੜ੍ਹ ਸਕਦਾ, ਇਸੇ ਕਰ ਕੇ ਸਿਰ ਨੰਗਿਆਂ ਤਾਂ ਸਿੱਖ ਜਗਤ ਵਿਚ ਕੀਰਤਨ ਕਰਨਾ, ਕਥਾ, ਪਾਠ ਬੇਅਦਬੀ ਹੈ। ਇਹੀ ਕਾਰਨ ਹੈ ਕਿ ਜੋ ਮਸਤਕ ਵਿਚ ਸ਼ਕਤੀ, ਸਤਿਕਾਰ ਹੈ ਉਸ ਦੀ ਸੁਰਕਸਾ ਲੰਮੇ ਸਮੇਂ ਤੱਕ ਹੋ ਸਕੇ।

Uhh Manva Atye Putt Dhan Ne Jo Kesaa Naal Pyar Kardye Han............ Booj Nhi Samjhdye

ਜੇਕਰ ਥੋੜ੍ਹਾ ਜਿਹਾ ਧਿਆਨ ਇੱਕ ਤਿਉਹਾਰ ਦਸਹਿਰੇ ਵੱਲ ਲੈ ਕੇ ਜਾਇਆ ਜਾਵੇ ਤਾਂ ਰਾਮ-ਲੀਲ੍ਹਾ ਕਮੇਟੀਆਂ ਰਾਮ-ਲੀਲ੍ਹਾ ਦੇ ਸਮਾਗਮ ਦਾ ਆਯੋਜਨ ਕਰਦੀਆਂ …….. ਤਾਂ ਉਨ੍ਹਾਂ ਨੂੰ ਬਾਜ਼ਾਰੋਂ ਨਕਲੀ ਕੇਸ਼, ਨਕਲੀ ਜੂੜੇ, ਦਾੜ੍ਹੀਆਂ ਖ਼ਰੀਦਣੇ ਪੈਂਦੇ ਹਨ ਇਹੀ ਕੇਸਾਂ ਦੀ ਮਹੱਤਤਾ ਦਾ ਪੁਰਾਤਨ ਇਤਿਹਾਸ ਪੇਸ਼ ਕਰਦੀਆਂ ਹਨ। ਰਿਸ਼ੀ ਮੁੰਨੀਆਂ ਦੀਆਂ ਪੇਸ਼ਕਾਰੀ ਕਰਨ ਵਾਲੇ ਨੂੰ ਸਟੇਜ ਤੇ ਦਰਸਾਉਣ ਲਈ ਕੇਸਾਂ, ਜੂੜੇ, ਦਾੜ੍ਹੀਆਂ ਦੀ ਲੋੜ ਹੈ। ਹੁਣ ਸਿੱਖ ਮਾਨ ਨਾਲ ਕਿਹਾ ਸਕਦਾ ਹੈ ਕਿ ਮੇਰੇ ਕੋਲ ਆਪਣਾ ਜੂੜਾ, ਆਪਣੀ ਦਾੜ੍ਹੀ ਹੈ ਜੋ ਕਿ ਗੁਰੂ ਕੇ ਲਾਡਲੇ ਸਿੰਘਾਂ ਦੀ ਅਣਖੀ ਪਹਿਚਾਣ ਨੂੰ ਵੱਖਰਾ ਅਦੁੱਤੀ ਖ਼ੂਬਸੂਰਤ ਸ਼ਿੰਗਾਰ ਦਿੰਦੀ ਹੈ। ਜਿਸ ਨਾਲ ਮਨੁੱਖ ਦਾ ਸੁੰਦਰ ਸਰੂਪ ਪ੍ਰਤੱਖ ਹੁੰਦਾ ਹੈ।

ਹੁਣ ਅਜੋਕੇ ਸਮੇਂ ਵਿਚ ਨਜ਼ਰ ਮਾਰੀਏ ਤਾਂ ਸਿੱਖ ਪਰਿਵਾਰ ਵਿਚ ਜਿੱਥੇ ਮਾਂ ਬਾਪ ਜਾਂ ਸੱਸ ਸਹੁਰਾ ਤਾਂ ਅੰਮ੍ਰਿਤਧਾਰੀ ਹੁੰਦੇ ਹਨ ਉੱਥੇ ਕੁੜੀ, ਨੂੰਹ ਪੋਣੀ ਵਾਲੀ ਹੁੰਦੀ ਦਿਖਾਈ ਦਿੰਦੀ ਹੈ…. ਕਿੰਨਾ ਦੁੱਖ ਹੁੰਦਾ ਹੋਵੇਗਾ ਉਸ ਬਾਜ਼ਾਂ ਵਾਲੇ ਬਾਪੂ ਨੂੰ ਜਿਸ ਨੇ ਸਿੱਖ ਧਰਮ ਲਈ ਆਪਣਾ ਸਰਬੰਸ ਹੀ ਵਾਰ ਦਿੱਤਾ। ਸਿੱਖ ਪਰਿਵਾਰ ਵਿਚ ਮਾਂ ਬਾਪ ਹੀ ਕੇਸਧਾਰੀ ਹੀ ਨਹੀ ……….. ਤਾਂ ਬੱਚਿਆਂ ਤੋ ਅਸੀਂ ਕੀ ਉਮੀਦ ਕਰ ਸਕਦੇ ਹਾਂ ਜਿਹੋ ਜਿਹਾ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣਗੇ ਉਹੋ ਜਿਹੇ ਰਾਹ ਉੱਪਰ ਹੀ ਚੱਲ ਪੈਣਗੇ। ਕਈ ਬੀਬੀਆਂ ਨਾਲ ਮੁਲਾਕਾਤ ਵੇਲੇ ਇਹ ਗੱਲ ਐਵੇਂ ਹੀ ਚੱਲ ਪੈਂਦੀ ਹੈ ਕਿ ਤੁਸੀਂ ਆਪਣੇ ਇਹ ਨੇ ਸੋਹਣੇ ਕੇਸ ਕਤਲUhh Manva Atye Putt Dhan Ne Jo Kesaa Naal Pyar Kardye Han............ Booj Nhi Samjhdye

ਕਿਉਂ ਕਰਵਾ ਦਿੱਤੇ ਤਾਂ ਜ਼ਿਆਦਾਤਰ ਬੀਬੀਆਂ ਦਾ ਜਵਾਬ ਇਹੀ ਹੁੰਦਾ …….. ਕਿ ਕੇਸ ਸਾਂਭਣੇ ਔਖੇ  …… ਜਾਂ ਫਿਰ ਕੰਮ ਤੇ ਤਿਆਰ। ਕਾਕਿਆਂ ਨੂੰ ਪੁੱਛੋ ਤਾਂ ਕਹਿੰਦੇ ਹਨ ਕੌਣ ਪਵੇ ਇਸ ਝੰਜਟ ਵਿਚ ਨਹਾਉਣ ਵੇਲਾ ਔਖਾ, ਵਹਾਉਣ ਵੇਲੇ ਔਖਾ ਤੇ ਫਿਰ ਦਸਤਾਰ ਦਾ ਝੰਜਟ ਹੁਣ ਜੱਦੋ ਨੁਹਾਈਏ ਤਾਂ ਸਿਰ ਚੱ ਪਾਣੀ ਵੀ ਪਾ ਲਈਦਾ ਹੈ ਤੋਲੀਏ ਨਾਲ ਸਾਫ਼ ਕਰੋ ਕੰਘਾ ਮਾਰੋ ਤੇ ਤਿਆਰ ਅੱਜਕੱਲ੍ਹ ਦੇ ਨੌਜਵਾਨ ਕਿਸੇ ਵੀ ਕੰਮ ਦਾ ਬੋਝ ਚੱਲ ਕੇ ਰਾਜ਼ੀ ਹੀ ਨਹੀ ਕੇਸਧਾਰੀ ਸਿੱਖ ਦੇ ਸੋਹਣੀ ਜਿਹੀ ਦਸਤਾਰ ਉਸ ਨੂੰ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦੀ ਹੈ ਤੇ ਬੀਬੀਆਂ ਜੇ ਦਸਤਾਰ ਨਹੀ ਲੰਬੀ ਗੁੱਤ ਜਾਂ ਜੁੜੇ ਨਾਲ ਵੀ ਪੰਜਾਬੀ ਸਭਿਆਚਾਰਕ ਵਿਰਸੇ ਤੇ ਪਰਵਾਰ ਦੀ ਸਾਨ੍ਹੋ ਸ਼ੌਕਤ ਦੀ ਪਹਿਚਾਣ ਨੂੰ ਵਧਾਉਂਦੀ ਹੈ। ਸੋ ਕੇਸਾਂ ਦੀ ਸੰਭਾਲ ਕਿਸੇ ਵੀ ਬਹਾਨਿਆਂ ਤੋਂ ਗੁਰੇਜ਼ ਕਰ ਕੇ ਕੀਤੀ ਜਾ ਸਕਦੀ …….। ਇਸ ਕਰ ਕੇ ਅੰਮ੍ਰਿਤ ਛਕੋ ਤੇ ਸਿੰਘ ਛਕੋ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋ ਜਾਣੀ ਕਰਵਾਉਂਦੇ ਰਹੋ ਤਾਂ ਜੋ ਇਹ ਜਾਣ ਸਕਣ ਕਿ ਖ਼ਾਲਸੇ ਨੇ ਕੇਸ ਜਾਂ ਦਸਤਾਰ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ ਅੰਤ ਵਿਚ ਹੋਈਆਂ ਭੁੱਲਾਂ ਚੁੱਕ ਦੀ ਖਿਮਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਪ ਜੀ ਦਾ ਦਾਸ

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)

LEAVE A REPLY

Please enter your comment!
Please enter your name here