Kishana Ne Kheti-Badi Nu Tracter Pichye Baan K Ghasitiyaa...........!!!

ਕਿਸਾਨਾਂ ਨੇ ਜਦ ਖੇਤੀਬਾੜ੍ਹੀ ਅਫਸਰਾਂ ਨੂੰ ਟਰੈਟਰ ਪਿੱਛੇ ਬੰਨ ਕੇ ਘਸੀਟਿਆ ..

ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਣਗੇ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਚੇਤਾਵਨੀ ਦੇ ਰਿਹਾ ਹੈ। ਸਰਕਾਰ ਦਾ ਤਰਕ ਹੈ ਕਿ ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਕਣਕ ਦੇ ਝਾੜ ’ਤੇ ਵੀ ਅਸਰ ਨਹੀਂ ਪਵੇਗਾ।

ਪਿਛਲੇ ਸਾਲ ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਹੋਈ ਸੀ। ਇਸੇ ਕੜੀ ਵਜੋਂ ਪਿਛਲੇ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਦੂਜੇ ਪਾਸੇ, ਅਜਿਹੇ ਫ਼ੈਸਲੇ ਨਾਲ ਅਸਹਿਮਤੀ ਜਤਾਉਂਦਿਆਂ ਕਈ ਕਿਸਾਨ ਧਿਰਾਂ ਨੇ ਝੋਨੇ ਦੀ ਲਵਾਈ ਵਾਸਤੇ ਇੱਕ ਜੂਨ ਮੁਕੱਰਰ ਕਰਨ ’ਤੇ ਜ਼ੋਰ ਦਿੱਤਾ ਹੈ।

Jhona, officer ktaapa. ਝੋਨਾ, ਅਫਸਰ ਕਟਾਪਾ ।।। ਖੇਤੀਬਾੜੀ ਮਹਿਕਮੇ ਵਾਲੇ ਝੋਨਾ ਵਾਹੁਣ ਆਈਆਂ ਦੇ ਕੀਤਾ ਕਟਾਪਾ ।। ਕੱਦੂ ਚ ਘੜੀਸ ਘੜੀਸ ਕੁੱਟੇ ਮੁਲਾਜ਼ਮ 😷https://youtu.be/DPWwgHMbyao

Gepostet von Producer DXxX am Dienstag, 12. Juni 2018

ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਸੀ। ਉਨ੍ਹਾਂ ਦਾ ਤਰਕ ਸੀ ਇੱਕ ਜੂਨ ਤੋਂ ਝੋਨਾ ਲਾਉਣ ਨਾਲ ਪਾਣੀ ਦੀ ਵਧੇਰੇ ਖ਼ਪਤ ਹੁੰਦੀ ਹੈ। ਇਸੇ ਕੜੀ ਵਜੋਂ ਪਾਵਰਕੌਮ ਵੱਲੋਂ ਵੀ ਝੋਨੇ ਲਈ 20 ਜੂਨ ਤੋਂ ਪਹਿਲਾਂ ਬਿਜਲੀ ਨਹੀਂ ਛੱਡੀ ਜਾਵੇਗੀ।

ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ ਨੇ ਸਰਕਾਰੀ ਫ਼ੈਸਲੇ ਨੂੰ ਗ਼ੈਰਵਾਜਬ ਦੱਸਿਆ ਤੇ ਕਿਹਾ ਕਿ ਝੋਨੇ ਦੀ ਲਵਾਈ ਲਈ ਇੱਕ ਜੂਨ ਤਰੀਕ ਤੈਅ ਹੋਣੀ ਚਾਹੀਦੀ ਹੈ। ਜੂਨ ਤੋਂ ਬਾਅਦ ਇੱਕਦਮ ਲਵਾਈ ਦਾ ਜ਼ੋਰ ਪੈਣ ਨਾਲ ਬਿਜਲੀ ਸਿਸਟਮ ’ਤੇ ਵੀ ਮਾੜਾ ਅਸਰ ਪਵੇਗਾ ਤੇ ਹੋਰ ਵੀ ਮੁਸ਼ਕਲਾਂ ਆਉਣਗੀਆਂ।

LEAVE A REPLY

Please enter your comment!
Please enter your name here