Ki Gippy Grewal Krega Apne Munde Nu Launch..?

‘ਸੂਰਜ’ ਨਾਲ ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਦੀ ਹੋਵੇਗੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ

gippy grewal shinda grewal

 ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰਾਕਸਟਾਰ ਵਜੋਂ ਜਾਣੇ ਜਾਂਦੇ ਹਨ। ਗਿੱਪੀ ਨੂੰ ਇੰਡਸਟਰੀ ‘ਚ ਆਇਆਂ ਕਈ ਸਾਲ ਹੋ ਚੁੱਕੇ ਹਨ ਤੇ ਆਪਣੀ ਗਾਇਕੀ, ਅਦਾਕਾਰੀ, ਨਿਰਦੇਸ਼ਨ ਤੇ ਪ੍ਰੋਡਕਸ਼ਨ ਹਾਊਸ ਨਾਲ ਗਿੱਪੀ ਨੇ ਇੰਡਸਟਰੀ ‘ਚ ਪੂਰੀ ਤਰ੍ਹਾਂ ਨਾਲ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ ਹੈ। ਹਾਲ ਹੀ ‘ਚ ਗਿੱਪੀ ਨੇ ਆਪਣੇ ਨਵੇਂ ਗੀਤ ‘ਸੂਰਜ’ ਦਾ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ‘ਚ ਗਿੱਪੀ ਆਪਣੇ ਪੁੱਤ ਸ਼ਿੰਦਾ ਗਰੇਵਾਲ ਨਾਲ ਨਜ਼ਰ ਆ ਰਹੇ ਹਨ।
PunjabKesariਦੱਸਣਯੋਗ ਹੈ ਕਿ ਸ਼ਿੰਦਾ ਪਹਿਲੀ ਵਾਰ ਕਿਸੇ ਗੀਤ ‘ਚ ਗਿੱਪੀ ਨਾਲ ਫੀਚਰ ਕਰ ਰਹੇ ਹਨ। ‘ਸੂਰਜ’ ਗੀਤ ਨਾਲ ਸ਼ਿੰਦਾ ਦੀ ਅਧਿਕਾਰਕ ਤੌਰ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ ਹੋਣ ਜਾ ਰਹੀ ਹੈ। ਗੀਤ ਦੀ ਗੱਲ ਕਰੀਏ ਤਾਂ ਇਹ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਗੀਤ ਨੂੰ ਲਿਖਿਆ ਜਾਨੀ ਨੇ ਹੈ, ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ ਤੇ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ। ਉਮੀਦ ਕਰਦੇ ਹਾਂ ਕਿ ਗਿੱਪੀ ਤੇ ਸ਼ਿੰਦਾ ਦੀ ਆਨਸਕ੍ਰੀਨ ਜੋੜੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਹੱਦ ਪਸੰਦ ਆਵੇਗੀ।

LEAVE A REPLY

Please enter your comment!
Please enter your name here