Vekho Kive Eh Kudian Ne Stage Te Keeta Dhamaka

ਬਿਨਾਂ ਪ੍ਰੈਕਟਿਸ ਕੀਤੇ ਦੋਸਤਾਂ ਨਾਲ ਸਟੇਜ ‘ਤੇ ਨੱਚੀ ਸਰਗੁਣ ਮਹਿਤਾ, ਵੀਡੀਓ ਵਾਇਰਲ

ਸੋਚੋ ਬਿਨਾਂ ਪ੍ਰੈਕਟਿਸ ਕੀਤੇ ਜੇਕਰ ਤੁਸੀਂ ਸਟੇਜ ‘ਤੇ ਜਾਵੋ ਤਾਂ ਕੀ ਹੋਵੇਗਾ? ਉਂਝ ਸੋਲੋ ਪਰਫਾਰਮੈਂਸ ‘ਚ ਤੁਸੀਂ ਗੀਤਾਂ ਦੇ ਅਨੁਰੂਪ ਡਾਂਸ ਕਰ ਸਕਦੇ ਹੋ ਪਰ ਬਿਨਾਂ ਪ੍ਰੈਕਟਿਸ ਗਰੁੱਪ ਪਰਫਾਰਮੈਂਸ ਦੇਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਕੁਝ ਅਜਿਹਾ ਹੀ ਪਾਲੀਵੁੱਡ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਕੀਤਾ। ਅਦਾਕਾਰਾ ਕਿਸੇ ਕਰੀਬੀ ਦੇ ਵਿਆਹ ‘ਚ ਬਿਨਾਂ ਪ੍ਰੈਕਟਿਸ ਕੀਤੇ ਸਟੇਜ ‘ਤੇ ਪਹੁੰਚ ਗਈ ਤੇ ਆਪਣੇ ਗਰੁੱਪ ਨਾਲ ਖੂਬ ‘ਗਦਰ’ ਮਚਾਇਆ। ਇਸ ਵੀਡੀਓ ਦੀ ਖਿੱਲੀ ਖੁਦ ਸਰਗੁਣ ਉਡਾ ਰਹੀ ਹੈ।

A post shared by Sargun Mehta (@sargunmehta) on Jun 25, 2018 at 10:37pm PDT

ਸਰਗੁਣ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 22 ਘੰਟੇ ਪਹਿਲਾਂ ਪੋਸਟ ਕੀਤੀ ਇਸ ਵੀਡੀਓ ਨੂੰ ਹੁਣ ਤੱਕ 16 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ‘ਚ ਸਰਗੁਣ ਮਹਿਤਾ ਆਪਣੇ 3 ਦੋਸਤਾਂ ਨਾਲ ਕਿਸੇ ਕਰੀਬੀ ਦੇ ਵਿਆਹ ‘ਤੇ ਪੰਜਾਬੀ ਗੀਤ ‘ਤੇ ਡਾਂਸ ਪਰਫਾਰਮੈਂਸ ਦੇ ਰਹੀ ਹੈ। ਅਦਾਕਾਰਾ ਨੇ ਕੈਪਸ਼ਨ ‘ਚ ਦੱਸਿਆ ਕਿ ਚਾਰਾਂ ਨੇ ਬਿਨਾਂ ਪ੍ਰੈਕਟਿਸ ਕੀਤੇ ਸਟੇਜ ‘ਤੇ ਡਾਂਸ ਕੀਤਾ। ਵੀਡੀਓ ‘ਚ ਸਰਗੁਣ ਤੇ ਉਸ ਦੀ ਦੋਸਤ ਸਿੱਧੀ ਦੇ ਸਟੈੱਪਸ ਮੈਚ ਕਰ ਰਹੇ ਹਨ ਪਰ ਦੋਵੇਂ ਲੜਕਿਆਂ ਲਈ ਅਜਿਹਾ ਨਹੀਂ ਆਖਿਆ ਜਾ ਸਕਦਾ।

ਦੱਸਣਯੋਗ ਹੈ ਕਿ ਸਰਗੁਣ ਮਹਿਤਾ ‘ਲਵ ਪੰਜਾਬ’, ‘ਅੰਗਰੇਜ਼’ ਤੇ ‘ਲਹੌਰੀਏ’ ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਇੰਡਸਟਰੀ ‘ਚ ਖਾਸ ਪਛਾਣ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਟੀ. ਵੀ. ਸੀਰੀਅਲ, ‘ਫੁਲਵਾ’, ‘ਕਿਆ ਹੁਆ ਤੇਰਾ ਵਾਅਦਾ’, ‘ਬਾਲਿਕਾ ਵਧੁ’ ਵਰਗੇ ਸੀਲੀਅਲਸ ‘ਚ ਕੰਮ ਕਰ ਚੁੱਕੀ ਹੈ।

LEAVE A REPLY

Please enter your comment!
Please enter your name here