Aah Hundi H Asli Sarpanchi... Dekho Pind Kina sohna Bana Dita.... Dekho Video
Aah Hundi H Asli Sarpanchi... Dekho Pind Kina sohna Bana Dita.... Dekho Video

ਆਹ ਹੈ ਅਸਲੀ ਸਰਪੰਚੀ, ਦੇਖੋ ਕਿੰਨਾ ਸੋਹਣਾ ਪਿੰਡ ਬਣਾ ਦਿੱਤਾ… ਕਮਾਲ ਹੋ ਗੲੀ…

 

ਗੋਪੀ ਸਰਪੰਚ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ ..ਆਪਣੀ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਅਸੀਂ ਆਪਣੇ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਤੇ ਤੰਦਰੁਸਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ ਪਿੰਡ ਵਿੱਚ ਇੱਕ ਖ਼ੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਹੈ,

ਇਸ ਪਾਰਕ ਵਿੱਚ ਤਰਾਂ-ਤਰਾਂ ਦੇ ਫ਼ੁੱਲ-ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਸੇਹਤ ਸਬੰਧੀ ਜਾਗਰੂਕ ਕਰ ਕੇ ਉਹਨਾਂ ਲਈ ਸੈਰ ਅਤੇ ਕਸਰਤ ਕਰਨ ਲਈ ਵੀ ਇਹ ਪਾਰਕ ਬਹੁਤ ਫ਼ਾਇਦੇਮੰਦ ਸਾਬਤ ਹੋਵੇਗਾ… ਆਪਣੇ ਵੱਲੋਂ ਆਪਣੇ ਪਿੰਡ ਵਾਸੀਆਂ ਤੇ ਇਲਾਕੇ ਲਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪ੍ਰਮਾਤਮਾ ਇਸੇ ਤਰਾਂ ਉੱਦਮ ਤੇ ਬਲ ਬਖ਼ਸ਼ਦਾ ਰਹੇ.. ਇੱਕ ਵਿਗਿਆਨਕ ਖੋਜ ਅਨੁਸਾਰ ਧਰਤੀ ਦੀ ਸਤ੍ਹਾ ਤੋਂ 8 ਹਜ਼ਾਰ ਕਿਲੋਮੀਟਰ ਤਕ ਵਾਯੂਮੰਡਲ ਫੈਲਿਆ ਹੋਇਆ ਹੈ।

Image result for green park punjabImage result for green park punjab

ਇਹ ਸਿਫ਼ਰ ਤੋਂ 12 ਕਿਲੋਮੀਟਰ ਤਕ ਪਰਿਵਰਤਨ ਮੰਡਲ, 12 ਤੋਂ 50 ਕਿਲੋਮੀਟਰ ਤਕ ਸਮਤਾਪ ਮੰਡਲ, 50 ਤੋਂ 85 ਕਿਲੋਮੀਟਰ ਤਕ ਮੱਧ ਮੰਡਲ ਅਤੇ 85 ਤੋਂ 500 ਕਿਲੋਮੀਟਰ ਤਕ ਤਾਪ ਮੰਡਲ ਦਾ ਖੇਤਰ ਮੰਨਿਆ ਜਾਂਦਾ ਹੈ। ਸਮਤਾਪ ਮੰਡਲ ਵਿੱਚ ਓਜ਼ੋਨ ਨਾਮਕ ਗੈਸ ਦੀ ਪਰਤ ਪਾਈ ਜਾਂਦੀ ਹੈ।
ਇਹ ਪਰਤ ਧਰਤੀ ’ਤੇ ਆਉਣ ਵਾਲੀਆਂ ਖ਼ਤਰਨਾਕ ਪਰਾਬੈਂਗਣੀ ਵਿਕਿਰਨਾਂ ਨੂੰ ਰੋਕਣ ਦਾ ਕੰਮ ਕਰਦੀ ਹੈ। ਇਸ ਕਾਰਨ ਧਰਤੀ ਦਾ ਲੋੜੀਂਦਾ ਤਾਪਮਾਨ ਸੰਤੁਲਨ ਅਤੇ ਜੀਵਨ ਦਾ ਵਿਕਾਸ ਸੰਭਵ ਹੋ ਸਕਿਆ ਹੈ। ਓਜ਼ੋਨ ਗੈਸ ਦੀ ਪਰਤ ਸੂਰਜ ਦੀਆਂ ਮਾਰੂ ਵਿਕਿਰਨਾਂ ਨੂੰ ਪੂਰਨ ਰੂਪ ਵਿੱਚ ਸੋਖ ਕੇ ਧਰਤੀ ਦੇ ਜੀਵਾਂ ਨੂੰ ਕਈ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।

Image result for green park punjab

ਅਜੋਕਾ ਮਨੁੱਖ ਆਪਣੀਆਂ ਗਤੀਵਿਧੀਆਂ ਤੇ ਉਦਯੋਗੀ ਕਿਰਿਆਵਾਂ ਦੇ ਕਾਰਨ ਓਜ਼ੋਨ ਗੈਸ ਪਰਤ ਨੂੰ ਲਗਾਤਾਰ ਹਾਨੀ ਪਹੁੰਚਾ ਰਿਹਾ ਹੈ। ਓਜ਼ੋਨ ਦੇ ਖੁਰਨ ਨਾਲ ਵਾਯੂਮੰਡਲੀ ਗੈਸਾਂ ਦੇ ਸੰਗਠਨ ’ਚ ਬਦਲਾਅ, ਧਰਤੀ ਦੇ ਤਾਪਮਾਨ ਅਤੇ ਸਮੁੰਦਰ ਦੇ ਪੱਧਰ ’ਚ ਵਾਧਾ, ਤੇਜ਼ਾਬੀ ਮੀਂਹ, ਜ਼ਹਿਰੀਲੇ ਧੂੰਏ ਵਾਲਾ ਕੋਹਰਾ, ਫ਼ਸਲਾਂ ਨੂੰ ਨੁਕਸਾਨ, ਜੈਨੇਟਿਕ ਭਿੰਨਤਾ/ਗੁਣ ਸੂਤਰਾਂ ਵਿੱਚ ਬਦਲਾਅ ਆ ਰਹੇ ਹਨ। ਇਸ ਤੋਂ ਇਲਾਵਾ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਚਮੜੀ ਦਾ ਕੈਂਸਰ, ਰੋਗ ਪ੍ਰਤੀਰੋਧਤਾ ਦਾ ਘੱਟ ਹੋਣਾ, ਸਾਹ ਦੇ ਰੋਗ, ਡੀ.ਐਨ.ਏ. ਪ੍ਰਭਾਵਿਤ ਹੋਣ ਨਾਲ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਬੱਚੇ ਪੈਦਾ ਹੋਣਾ ਆਦਿ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨੁੱਖੀ ਜੀਵਨ ਜਿਨ੍ਹਾਂ ਮੁੱਢਲੇ ਸਾਧਨਾਂ ’ਤੇ ਨਿਰਭਰ ਹੈ,

Related imageਉਨ੍ਹਾਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ। ਇਹ ਸਾਧਨ ਮਨੱਖ ਨੂੰ ਤੋਹਫ਼ੇ ਤੇ ਰੂਪ ਵਿੱਚ ਪ੍ਰਾਪਤ ਹੋਏ ਹਨ ਅਤੇ ਇਹ ਵਾਤਾਵਰਨ ਦੇ ਮੁੱਖ ਤੱਤ ਵੀ ਮੰਨੇ ਜਾਂਦੇ ਹਨ। ਮਨੁੱਖ ਨੇ ਧਰਤੀ ਦਾ ਸੱਭਿਅਕ ਜੀਵ ਹੁੰਦਿਆਂ ਵਿਭਿੰਨ ਖੋਜਾਂ ਕੀਤੀਆਂ ਅਤੇ ਆਪਣੀਆਂ ਸੁੱਖ-ਸਹੂਲਤਾਂ ਦੀ ਪ੍ਰਾਪਤੀ ਲਈ ਕੁਦਰਤੀ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ, ਜਿਸ ਨਾਲ ਵਾਤਾਵਰਨ ਅਤੇ ਕੁਦਰਤੀ ਸਾਧਨ ਦੋਵਾਂ ਨੂੰ ਹੀ ਖ਼ਤਰਾ ਪੈਦਾ ਹੋ ਚੁੱਕਿਆ ਹੈ।ਵਾਤਾਵਰਨ ਸੁਰੱਖਿਆ ਹੁਣ ਹਰ ਦੇਸ਼ ਲਈ ਚਰਚਾ ਦਾ ਵਿਸ਼ਾ ਹੈ।Image result for green park punjab
ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆ ਰਹੀਆਂ ਹਨ। ਕਈ ਦੇਸ਼ਾਂ ਨੇ ਵਾਤਾਵਰਨ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਦੀ ਸੰਭਾਲ ਅਤੇ ਸੁਰੱਖਿਆ ਲਈ ਕਾਨੂੰਨ ਵੀ ਬਣਾਏ ਹਨ, ਲੋੜ ਇਨ੍ਹਾਂ ਕਾਨੂੰਨਾਂ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਦੀ ਹੈ। ਮਨੁੱਖ ਵੱਲੋਂ ਅਣਗਹਿਲੀ ਨਾਲ ਕੁਦਰਤੀ ਸਾਧਨਾਂ ਨੂੰ ਵਰਤਣਾ ਅਤੇ ਜਨਸੰਖਿਆ ਦਾ ਲਗਾਤਾਰ ਵਾਧਾ ਹਰ ਦੇਸ਼ ਅਤੇ ਦੁਨੀਆਂ ਦੇ ਕੁਦਰਤੀ ਢਾਂਚੇ ਨੂੰ ਵਿਗਾੜ ਰਿਹਾ ਹੈ। ਮਨੁੱਖੀ ਆਲੇ-ਦੁਆਲੇ ਨੂੰ ਸਮਝਣਾ ਤੇ ਸਮਝਾਉਣਾ, ਇਸ ਦੀ ਦੇਖਭਾਲ ਕਰਨੀ ਅਤੇ ਭਵਿੱਖ ਤੇ ਅਗਲੇਰੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸੰਭਾਲਣ ਦਾ ਗਿਆਨ ਦੇਣਾ ਬੇਹੱਦ ਜ਼ਰੂਰੀ ਮੁੱਦਾ ਬਣਕੇ ਉੱਭਰਿਆ ਹੈ।

LEAVE A REPLY

Please enter your comment!
Please enter your name here