Kithe Chook Hoyi Sii Dilpreet Ton?

…ਤੇ ਚੰਡੀਗੜ੍ਹ ‘ਚ ਪ੍ਰੇਮਿਕਾ ਨਾਲ ਰਹਿ ਰਿਹਾ ਸੀ ਗੈਂਗਸਟਰ ਦਿਲਪ੍ਰੀਤ

gangster dilpreet

ਜਿਸ ਗੈਂਗਸਟਰ ਨੂੰ ਕਈ ਸੂਬਿਆਂ ਦੀ ਪੁਲਸ 2 ਸਾਲਾਂ ਤੋਂ ਲੱਭ ਰਹੀ ਸੀ, ਉਹ ਚੰਡੀਗੜ੍ਹ ਪੁਲਸ ਦੀ ਨੱਕ ਹੇਠ ਹੀ ਰਹਿ ਰਿਹਾ ਸੀ। ਦਿਲਪ੍ਰੀਤ ਸੈਕਟਰ-38ਸੀ ‘ਚ ਰੁਪਿੰਦਰ ਨਾਂ ਦੀ ਆਪਣੀ ਗਰਲਫਰੈਂਡ ਨਾਲ ਰਹਿ ਰਿਹਾ ਸੀ, ਜਿਸ ਦੇ 2 ਬੱਚੇ ਵੀ ਹਨ। ਇੱਥੇ ਰਹਿ ਰਹੇ ਬੱਚੇ ਸੈਕਟਰ-40 ਦੇ ਸਕੂਲ ‘ਚ ਪੜ੍ਹ ਰਹੇ ਹਨ। ਗੁਆਂਢੀ ਔਰਤ ਨੇ ਦੱਸਿਆ ਕਿ ਇਕ ਕਲੀਨ ਸ਼ੇਵ ਵਿਅਕਤੀ ਅਕਸਰ ਇੱਥੇ ਆਉਂਦਾ ਸੀ, ਜਿਸ ਨੂੰ ਰੁਪਿੰਦਰ ਆਪਣਾ ਪਤੀ ਦੱਸਿਆ ਕਰਦੀ ਸੀ ਪਰ ਉਹ ਵਿਅਕਤੀ ਕਦੇ ਦਿਨ ਦੇ ਉਜਾਲੇ ‘ਚ ਆਉਂਦਾ ਦਿਖਾਈ ਨਹੀਂ ਦਿੱਤਾ। ਰੁਪਿੰਦਰ ਅਤੇ ਦੋਹਾਂ ਬੱਚਿਆਂ ਨੂੰ ਸਿਵਲ ਡਰੈੱਸ ‘ਚ ਆਈ ਪੁਲਸ ਟੀਮ ਦੁਪਹਿਰ ਸਮੇਂ 2 ਘੰਟੇ ਘਰ ਅੰਦਰ ਸਰਚ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਈ। ਗੁਆਂਢੀਆਂ ਮੁਤਾਬਕ ਰੁਪਿੰਦਰ 6 ਮਹੀਨੇ ਪਹਿਲਾਂ ਇੱਥੇ ਆਈ ਸੀ ਅਤੇ ਕਹਿੰਦੀ ਸੀ ਕਿ ਉਹ ਭਾਰ ਘਟਾਉਣ ਦੀ ਦਵਾਈ ਦਾ ਕਾਰੋਬਾਰ ਕਰਦੀ ਹੈ। ਪੁਲਸ ਨੂੰ ਸਰਚ ਦੌਰਾਨ ਘਰ ਅੰਦਰੋਂ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਘਰ ਕਿਸ ਦਾ ਹੈ, ਇਹ ਪਤਾ ਲਾਇਆ ਜਾ ਰਿਹਾ ਹੈ।
ਐਡਵਾਂਸ ਟਰਾਮਾ ਸੈਂਟਰ ‘ਚ ਭਰਤੀ
ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪੀ. ਜੀ. ਆਈ. ਦੇ ਐਡਵਾਂਸ ਟਰਾਮਾ ਸੈਂਟਰ ‘ਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਕਰੀਬ 5 ਵਜੇ ਉਸ ਨੂੰ ਆਪਰੇਸ਼ਨ ਲਈ ਟਰਾਮਾ ਸੈਂਟਰ ਦੇ ਓ. ਟੀ. ‘ਚ ਲਿਆਂਦਾ ਗਿਆ। ਡਾਕਟਰਾਂ ਨੇ ਦੱਸਿਆ ਕਿ ਗੋਲੀ ਪੱਟ ਦੇ ਆਰ-ਪਾਰ ਹੋ ਗਈ ਪਰ ਦਿਲਪ੍ਰੀਤ ਇਸ ਦੇ ਬਾਵਜੂਦ ਵੀ ਗੱਲਬਾਤ ਕਰ ਰਿਹਾ ਸੀ।

ਪਰਮੀਸ਼ ਵਰਮਾ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਦੇਖੋ ਕਿਵੇਂ ਗ੍ਰਿਫਤਾਰ ਹੋਇਆ…

ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਚੰਡੀਗੜ੍ਹ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਤੋਂ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਬੱਸ ਸਟੈਂਡ ਨੂੰ ਪੁਲਸ ਛਾਉਣੀ ‘ਚ ਬਦਲ ਦਿੱਤਾ ਗਿਆ ਸੀ। ਅਸਲ ‘ਚ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਦੇ ਬੱਸ ਸਟੈਂਡ ‘ਤੇ ਹੈ, ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪੁੱਜ ਗਈ।

ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਗ੍ਰਿਫਤਾਰ

ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਗ੍ਰਿਫਤਾਰ#Chandigarh #Gangster #DilpreetBaba #ParmishVerma Parmish Verma #DilpreetSinghDhahan Punjab Police India #PunjabPolice Gippy Grewal

Gepostet von JagBani am Montag, 9. Juli 2018

latest

Gepostet von Jalebi Radio am Montag, 9. Juli 2018

ਇੰਝ ਗ੍ਰਿਫਤਾਰ ਹੋਇਆ ਗੈਂਗਸਟਰ…….
ਪੰਜਾਬ ਪੁਲਸ ਨੇ ਚੰਡੀਗੜ੍ਹ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਦੇ ਬਸ ਸਟੈਂਡ ‘ਤੇ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਆਪਣੀ ਨਿਜੀ ਗੱਡੀ ‘ਚ ਦਿਲਪ੍ਰੀਤ ਦੀ ਗੱਡੀ ਦੇ ਪਿੱਛੇ ਖੜ੍ਹੇ ਹੋ ਗਏ।
ਦਿਲਪ੍ਰੀਤ ‘ਤੇ ਚਲਾਈਆਂ ਗੋਲੀਆਂ……….

dilpreet baba arrested
ਦਿਲਪ੍ਰੀਤ ਜਿਵੇਂ ਹੀ ਪੁਲਸ ਦੀ ਗੱਡੀ ਦੇਖ ਕੇ ਭੱਜਣ ਲੱਗਾ ਤਾਂ ਇੰਸਪੈਕਟਰ ਅਮਨਜੋਤ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ‘ਚੋਂ ਇਕ ਗੋਲੀ ਉਸ ਦੇ ਪੱਟ ‘ਤੇ ਲੱਗੀ ਅਤੇ ਇਕ ਉਸ ਦੀ ਲੱਤ ‘ਤੇ। ਦਿਲਪ੍ਰੀਤ ਬਾਬਾ ਨੇ ਵੀ ਇੰਸਪੈਕਟਰ ‘ਤੇ ਗੋਲੀਆਂ ਚਲਾਈਆਂ ਪਰ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ। ਗੋਲੀਆਂ ਦਾ ਸ਼ਿਕਾਰ ਹੋਏ ਦਿਲਪ੍ਰੀਤ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਬੱਸ ਅੱਡੇ ਦੇ ਨੇੜੇ-ਤੇੜੇ ਹੈ। ਇਕ ਵਾਰ ਕੰਟਰੋਲ ਰੂਮ ‘ਤੇ ਕਾਲ ਵੀ ਕੀਤੀ ਗਈ ਸੀ ਕਿ ਦਿਲਪ੍ਰੀਤ ਹਾਈਕੋਰਟ ‘ਚ ਧਮਾਕਾ ਕਰਨ ਵਾਲਾ ਹੈ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ ਉਹ ਕਾਲ ਇਕ ਆਟੋ ਡਰਾਈਵਰ ਦੇ ਫੋਨ ਤੋਂ ਕੀਤੀ ਗਈ ਸੀ।

 

LEAVE A REPLY

Please enter your comment!
Please enter your name here