Sunny Leone Di Film Te Bawaal

ਸੰਨੀ ਲਿਉਨ ਦੀ ਜ਼ਿੰਦਗੀ ‘ਤੇ ਬਣੀ ਵੈੱਬ ਸੀਰੀਜ਼ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਹਟਾਉਣ ਦੀ ਮੰਗ

ਭੇਜਿਆ ਕਾਨੂੰਨੀ ਨੋਟਿਸ

ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ.ਐਸ.ਏ.) ਸੰਸਥਾ ਨੇ ਬਾਲੀਵੁੱਡ ਕਲਾਕਾਰ ਸੰਨੀ ਲਿਉਨ ਦੀ ਜ਼ਿੰਦਗੀ ‘ਤੇ ਬਣੀ ਵੈੱਬ ਸੀਰੀਜ਼ ‘ਕਰਨਜੀਤ ਕੌਰ-ਇਕ ਅਨਕਹੀ ਕਥਾ’ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ ਹੈ | ਸੰਸਥਾ ਦੀ ਕਾਨੂੰਨੀ ਸੈੱਲ ਦੀ ਮੁਖੀ ਐਡਵੋਕੇਟ ਨਿਧੀ ਬਾਂਗਾ ਵਲੋਂ ਇਸ ਸਬੰਧ ‘ਚ ਵੈੱਬ ਸੀਰੀਜ਼ ਜਾਰੀ ਕਰਨ ਵਾਲੀ ਕੰਪਨੀ ਆਈ ਕੈਂਡੀ ਫ਼ਿਲਮ ਪ੍ਰਾਈਵੇਟ ਲਿਮ: ਅਤੇ ਸੀਰੀਜ਼ ਦੇ ਦੋਵੇਂ ਨਿਰਦੇਸ਼ਕਾਂ ਸ਼ਰੀਨ ਮੰਤਰੀ ਅਤੇ ਕਿਸ਼ੋਰ ਰਾਧਾਕਿ੍ਸ਼ਨ ਅਰੋੜਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ | ਯੂ. ਐਸ. ਏ. ਨੇ ‘ਕੌਰ’ ਸ਼ਬਦ ਦੀ ਵਰਤੋਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਦਲੀਲ ਦਿੰਦੇ ਹੋਏ ਉਕਤ ਸਿਰਲੇਖ ‘ਚ ਨਾਂਅ ਦਾ ਬਦਲਾਅ ਕਰਨ ਦਾ ਸੂਝਾਅ ਦਿੱਤਾ ਹੈ | ਦੱਸਣਯੋਗ ਹੈ ਕਿ ਬਾਲੀਵੁੱਡ ਤੋਂ ਪਹਿਲਾਂ ਬਾਲਗ ਫ਼ਿਲਮਾਂ ‘ਚ ਕੰਮ ਕਰਨ ਲਈ ਜਾਣੀ ਜਾਂਦੀ ਸੰਨੀ ਦਾ ਅਸਲੀ ਨਾਂਅ ਕਰਨਜੀਤ ਕੌਰ ਵੋਹਰਾ ਹੈ | ਸੰਸਥਾ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ‘ਚ ਵੀ ਇਹ ਲਿਖਿਆ ਹੈ ਕਿ ਆਪਣੇ ਪੇਸ਼ੇ ਕਾਰਨ ਨਾਂਅ ਬਦਲਣ ਵਾਲੀ ਸੰਨੀ ਨੇ ਕਦੀ ਆਪਣੇ ਅਸਲ ਨਾਂਅ ਦੀ ਵਰਤੋਂ ਨਹੀਂ ਕੀਤੀ | ਨੋਟਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਨਾਂਅ ਦੇ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ, ਇਸ ਲਈ ਵੈੱਬ ਸੀਰੀਜ਼ ਦੇ ਨਾਂਅ ਤੋਂ ‘ਕੌਰ’ ਸ਼ਬਦ ਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ |

 

LEAVE A REPLY

Please enter your comment!
Please enter your name here