Ki Rishta Hai Sunanda Sharma Da Kaler Kanth Naal??

Sunanda Sharma ਦੀ Viral Video ਬਾਰੇ Kanth Kaler ਦਾ ਠੋਕਵਾਂ ਜਵਾਬ….

ਮਾੜੀ ਗਾੲਿਕੀ ਦਾ ਤੋੜ ਸਿਰਫ ਚੰਗੀ ਗਾੲਿਕੀ ਹੈ ਹੋਰ ਕੁੱਝ ਵੀ ਨਹੀਂ। ਪਰ ਨਾਲ ਦੀ ਨਾਲ ਮਾੜੀ ਗਾੲਿਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਚੰਗੀ ਗਾੲਿਕੀ ਲੲੀ ਮੈਦਾਨ ਤਿਅਾਰ ਕਰਨ ਵਾਲਾ ਵਡਮੁੱਲਾ ਕਾਰਜ ਹੈ। ਬੇਨਤੀ ਹੈ ਕਿ ਸਭ ਵੀਰ ਅਤੇ ਭੈਣਾਂ ਅਾਪੋ ਅਾਪਣਾ ਫਰਜ ਸਮਝਦੇ ਹੋੲੇ ਅਾਪਣੇ ਗੁਰੂ ਸਾਹਿਬਾਨਾਂ ਦੇ ਨਕਸ਼ੇ ਕਦਮਾਂ ੳੁੱਤੇ ਚੱਲੋ ਜੀ।

ਗੀਤ ਮਨੁੱਖ ਦੇ ਗਾਉਂਦੇ ਆਪੇ ਦਾ ਸੁਰ , ਤਾਲ ਤੇ ਲੈਅ ਵਿੱਚ ਬੱਝਿਆ ਇੱਕ ਕਲਾਮਈ ਪ੍ਰਗਟਾਵਾ ਹੈ । ਕਲਾਕਾਰ ਮਨ ਵਿੱਚ ਪੈਦਾ ਹੋਣ ਵਾਲੇ ਭਾਵਾਂ ਨੂੰ ਕਲਾ ਰਾਹੀਂ ਪ੍ਰਤੱਖ ਕਰਦਾ ਹੈ । ਭਾਵਾਂ ਦਾ ਇਹ ਰੂਪ ਸੁਹਜਮਈ ਅਤੇ ਗ੍ਰਹਿਣਯੋਗ ਹੁੰਦਾ ਹੈ । ਇਹ ਅਸਲੀਅਤ ਵਿਚਲੇ ਸੂਖਮ ਅਤੇ ਰਮਜ਼ਮਈ ਤਰਕ ਦਾ ਸੁਹਜਾਤਮਿਕ ਅਨੁਭਵ ਹੁੰਦਾ ਹੈ । ਗੀਤ ਮਨੁੱਖ ਦੀ ਸੁਹਜਾਤਮਿਕ ਚੇਤਨਾ ਦਾ ਸਭ ਤੋਂ ਵੱਧ ਸਹਿਜ ਭਰਪੂਰ ਅਤੇ ਕੁਦਰਤੀ ਪ੍ਰਗਟਾਵਾ ਹੈ । ਇਹ ਲੈਆਤਮਿਕ ਲਹਿਜੇ ਵਿੱਚ ਤੀਖਣ ਜਜ਼ਬਿਆਂ ਦਾ ਸੁਰਬੱਧ ਕਾਵਿ-ਰੂਪ ਹੈ , ਜਿਸ ਵਿੱਚ ਅੰਦਰਲੀ ਲੈਅ ਦੇ ਨਾਲ-ਨਾਲ ਬਾਹਰਲੇ ਤੋਲ , ਵਜ਼ਨ ਅਤੇ ਤੁਕਾਂਤ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਹੈ । ਪੰਜਾਬੀ ਮਾਨਸਿਕਤਾ , ਪੰਜਾਬੀ ਸੁਹਜ ਸੰਵੇਦਨਾ ਤੇ ਪੰਜਾਬੀ ਜੀਵਨ ਦੀ ਲੈਆਤਮਿਕਤਾ ਆਪਣੇ ਸਹਿਜ ਰੂਪ ਵਿੱਚ ਪ੍ਰਗਟ ਹੋ ਕੇ ਗੀਤ ਵਿੱਚ ਹੀ ਗਾਈ ਜਾ ਸਕਦੀ ਹੈ ।

Related image
ਪੁਰਾਤਨ ਭਾਰਤੀ ਸਿਆਣੇ ਗੀਤਾਂ ਵਰਗੀ ਸ਼ਬਦ ਰਚਨਾ ਨੂੰ ‘ ਧਰੁਵਾ’ ਕਹਿੰਦੇ ਸਨ । ‘ ਧਰੁਵ’ ਪ੍ਰਬੰਧ- ਕਾਵਿ ਦਾ ਉਹ ਹਿੱਸਾ ਹੁੰਦਾ ਸੀ , ਜਿਸ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਸੀ । ‘ ਧਰੁਵ’ ਸ਼ਬਦ ਦਾ ਅਰਥ ਹੈ ‘ ਨਿਸ਼ਚਿਤ ਸੁਰ’ । ਸਥਾਈ ਦਾ ਇਹ ਅੰਗ ਬਾਰ-ਬਾਰ ਦੁਹਰਾਇਆ ਜਾਂਦਾ ਸੀ । ਦੂਸਰੇ ਹਿੱਸੇ ਨੂੰ ‘ ਅੰਤਰਾ’ ਆਖਦੇ ਸਨ , ਤੀਸਰੇ ਨੂੰ ‘ ਸੰਚਾਰੀ’ ਅਤੇ ਚੌਥੇ ਨੂੰ ‘ ਆਭੋਗ’ । ਪੱਛਮੀ-ਕਾਵਿ ਵਿੱਚ ਲਿਰਕ ਤੇ ਸਾਂਗ ਦੇ ਕਾਵਿ-ਰੂਪ ਸੰਗੀਤਮਈ ਹਨ । ਲਿਰਕ ਪੁਰਾਤਨ ਸਾਜ਼ ਲਿਰੇ `ਤੇ ਗਾਏ ਜਾਣ ਵਾਲੀ ਕਵਿਤਾ ਹੈ , ਜੋ ਰਚਨਾਕਾਰ ਦੀਆਂ ਨਿਜੀ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ । ਗੀਤ ਇੱਕ ਸੰਗੀਤਿਕ ਅਵਾਜ਼ ਹੈ , ਜਿਸ ਨੂੰ ਸਾਜ਼ਾਂ ਨਾਲ ਜਾਂ ਬਿਨਾਂ ਸਾਜ਼ਾਂ ਦੇ ਪੇਸ਼ ਕੀਤਾ ਜਾ ਸਕਦਾ ਹੈ । ਸੰਗੀਤ ਗੀਤ ਦੀ ਅੰਤਰ ਆਤਮਾ ਵਿੱਚ ਮੌਜੂਦ ਹੁੰਦਾ ਹੈ । ਅਜਿਹੇ ਗੀਤ ਜਿਨ੍ਹਾਂ ਦਾ ਸਿਰਜਕ ਜਾਣਿਆ-ਪਛਾਣਿਆ ਤੇ ਪ੍ਰਤੱਖ ਹੋਵੇ , ਉਹਨਾਂ ਨੂੰ ਪੱਛਮੀ-ਕਾਵਿ ਧਾਰਾ ਵਿੱਚ ਸਾਂਗ ਜਾਂ ਗੀਤ ਮੰਨਿਆ ਗਿਆ ਹੈ | ਸੰਗੀਤ ਵਿੱਚ ਗੀਤ ਦੀ ਨਵੇਕਲੀ ਤੇ ਸੁਤੰਤਰ ਹੋਂਦ ਨੂੰ ਮੰਨਿਆ ਗਿਆ ਹੈ । ਮਨੁੱਖੀ ਮਨ ਨੂੰ ਅਨੰਦ ਦੇਣ ਵਾਲੇ ਸੁਰ ਸਮੂਹ ਨੂੰ ਸੰਗੀਤ ਸ਼ਾਸਤਰ ਵਿੱਚ ਗੀਤ ਕਿਹਾ ਗਿਆ ਹੈ । ਗੀਤ ਤਾਲ ਵਿੱਚ ਪੰਨ੍ਹਿਆਂ ਦਾ ਸੁਰ-ਸਮੂਹ ਹੈ , ਜਿਸ ਦੇ ਸਥਾਈ , ਅੰਤਰਾ , ਸੰਚਾਰੀ ਤੇ ਆਭੋਗ ਅੰਗ ਹਨ , ਗੀਤ ਵਿੱਚ ਸੁਹਜ-ਸੰਵੇਦਨਾ ਸੁਹਜਾਤਮਿਕ ਅਨੰਦ ਦੇਣ ਦਾ ਕਾਰਨ ਬਣਦੀ ਹੈ । ਗੀਤ ਮਨੁੱਖ ਦੀ ਸੁੰਦਰਤਾ ਦੀ ਭੁੱਖ ਨੂੰ ਤ੍ਰਿਪਤ ਕਰਨ ਦੀ ਸ਼ਕਤੀ ਰੱਖਦਾ ਹੈ । ਗੀਤ ਵਿੱਚ ਪੇਸ਼ ਤੇਜ਼ ਭਾਵਾਂ ਦੀ ਮਸੂਮਤਾ , ਸੁਹਜਮਈ ਭਾਸ਼ਾ , ਰਚਨਾਤਮਿਕ ਕਲਪਨਾ , ਵਿਚਾਰ ਅਤੇ ਸੁਰ , ਤਾਲ ਤੇ ਲੈਅ ਵਿੱਚ ਪ੍ਰਗਟ ਹੋ ਰਹੀ ਸੱਭਿਆਚਾਰਿਕ ਚੇਤਨਾ ਕਾਵਿ-ਜਗਤ ਵਿੱਚ ਇਸਦੀ ਸੁਤੰਤਰ ਤੇ ਵਿਲੱਖਣ ਹੋਂਦ ਨਿਸ਼ਚਿਤ ਕਰਦੀ ਹੈ । ਸੰਗੀਤ ਤੇ ਗਾਉਣ ਯੋਗਤਾ ਗੀਤ ਦਾ ਅੰਦਰਲਾ ਤੱਤ ਹੈ । ਗੀਤਕਾਰ ਗੀਤ ਲਿਖਣ ਵੇਲੇ ਹੀ ਗੀਤ ਦੇ ਅੰਦਰ ਇੱਕ ਸੰਗੀਤ ਸਿਰਜਦਾ ਹੈ । ਇਹੋ ਸੰਗੀਤ ਗੀਤ ਨੂੰ ਗਾਉਣ ਯੋਗ ਬਣਾਉਂਦਾ ਹੈ । ਗੀਤ ਦੀ ਅੰਦਰਲੀ ਲੈਅ ਨੂੰ ਸਮਝ ਕੇ ਹੀ ਸੰਗੀਤਕਾਰ ਬਾਹਰਲੇ ਸੰਗੀਤ ਨੂੰ ਤਿਆਰ ਕਰਦਾ ਹੈ ।

Image result for kanth
ਗੀਤ ਦੇ ਅੰਦਰਲੇ ਤੇ ਬਾਹਰਲੇ ਸੰਗੀਤ ਦੀ ਸੁਰਬੱਧਤਾ ਹੀ ਗੀਤ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ । ਗੀਤ ਵਿਚਲੇ ਅਰਥ ਅਤੇ ਸੰਗੀਤ ਨੂੰ ਸਮਝਦਾ ਹੋਇਆ ਗਾਇਕ ਆਪਣੀ ਅਵਾਜ਼ ਵਿੱਚ ਗੀਤ ਗਾਉਂਦਾ ਹੈ । ਉਸ ਦੀਆਂ ਭਾਵਪੂਰਤ ਸਰੀਰਕ ਅਦਾਵਾਂ ਅਤੇ ਚਿਹਰੇ ਦੇ ਪ੍ਰਭਾਵ ਗੀਤ ਦੇ ਫ਼ੈਲਾਅ ਨੂੰ ਗਹਿਰਾਈ ਅਤੇ ਵਿਸ਼ਾਲਤਾ ਦਿੰਦੇ ਹਨ ।

LEAVE A REPLY

Please enter your comment!
Please enter your name here