22 Saala Di Kudi Da 70 Saal De Buzurg Naal Biyaah!! 24 Ghanteya Vich Hi Hoya Kaand....
22 Saala Di Kudi Da 70 Saal De Buzurg Naal Biyaah!! 24 Ghanteya Vich Hi Hoya Kaand....

22 ਸਾਲ ਦੀ ਕੁੜੀ ਦਾ 70 ਸਾਲ ਦੇ ਬਜ਼ੁਰਗ ਨਾਲ ਵਿਆਹ !! 24 ਘੰਟੇ ਬਾਅਦ ਹੀ ਹੋ ਗਿਆ ਕਾਂਡ…

ਵਿਆਹ 2 ਜਾਣਿਆਂ ਨੂੰ ਆਪਸ ਵਿਚ ਜੋੜਨ ਵਾਲਾ ਇੱਕ ਬੰਧਨ ਹੁੰਦਾ ਹੈ। ਇਸ ਬੰਧਨ ਵਿਚ ਇੱਕ ਲਾੜਾ ਜੋ ਕਿ ਮੁੰਡਾ ਜਾਂ ਕੋਈ ਬੰਦਾ ਬਣਿਆ ਹੁੰਦਾ ਹੈ ਅਤੇ ਇੱਕ ਲਾੜੀ ਜੋ ਕਿ ਕੋਈ ਕੁੜੀ ਜਾਂ ਕੋਈ ਔਰਤ ਬਣੀ ਹੁੰਦੀ ਹੈ। ਅੱਜ ਕੱਲ ਤਾਂ ਕੁਝ ਜਗਾਵਾਂ ਤੇ ਇੱਕੋ ਸੈਕਸ ਭਾਵ 2 ਮਰਦ ਜਾਂ 2 ਔਰਤਾਂ ਦੇ ਵਿਆਹ ਨੂੰ ਵੀ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ।

 

ਵਿਆਹ ਮੌਕੇ ਇੱਕ ਦੂਜੇ ਨਾਲ ਵਾਅਦਿਆਂ ਅਤੇ ਅੰਗੂਠੀਆਂ ਦਾ ਲੈਣ-ਦੇਣ ਜਾਂ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਵਿਆਹ ਸ਼ਾਦੀਆਂ ਕਿਸੀ ਧਾਰਮਿਕ ਥਾਵਾਂ ਜਾਂ ਕਿਸੀ ਹੋਰ ਜਗ੍ਹਾ ਕਿਵੇਂ ਕਿ ਪਾਰਕਾਂ ਜਾਂ ਕੁੜੀ ਦੇ ਮੈ-ਪਿਓ ਦੇ ਘਰ ਕੀਤੀ ਜਾਂਦੀ ਹੈ। ਵਿਆਹ ਦੇ ਪਲ ਕਿਸੀ ਵੀ ਮੁੰਡੇ ਜਾਂ ਕੁੜੀ ਦੀ ਜਿੰਦਗੀ ਦੇ ਅਹਿਮ ਪਲ ਹੁੰਦੇ ਹਨ।

ਆਮ ਤੋਰ ਤੇ ਹਰ ਦੇਸ਼ ਅਤੇ ਸੰਸਕ੍ਰਿਤੀ ਵਿਚ ਵਿਆਹ ਨਾਲ ਜੁੜੀਆਂ ਰਸਮ ਅਤੇ ਰੀਤੀ ਰਿਵਾਜ ਅਲੱਗ ਅਲੱਗ ਹੁੰਦੇ ਹਨ। ਵਿਆਹ ਆਮ ਤੋਰ ਤੇ ਇੱਕ ਹੀ ਪਤਨੀ ਨਾਲ ਕੀਤਾ ਜਾਂਦਾ ਹੈ ਪਰ ਕਈ ਦੇਸ਼ਾਂ ਵਿਚ ਇੱਕ ਮਰਦ ਕਈ ਕਈ ਔਰਤਾਂ ਨਾਲ ਵਿਆਹ ਦੇ ਬੰਦਨ ਵਿਚ ਬੰਨਿਆ ਜਾਂਦਾ ਹੈ। ਜਿਹੜੇ ਦੇਸ਼ ਦੂਜਾ ਵਿਆਹ ਕਰਵਾਉਣ ਦੀ ਇਜਾਜਤ ਨਹੀਂ ਦਿੰਦੇ ਉਹਨਾਂ ਦੇਸ਼ ਵਿਚ ਦੂਜਾ ਵਿਆਹ ਕਰਵਾਉਣਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।

ਦੂਜੇ ਵਿਆਹ ਨੂੰ ਕਾਨੂੰਨੀ ਰੂਪ ਵਿਚ ਨਜਾਇਜ ਅਤੇ ਨਿਸਫਲ ਮੰਨਿਆ ਜਾਂਦਾ ਹੈ।ਅੱਜ ਕੱਲ ਸ਼ੋਸਲ ਮੀਡੀਆ ਦਾ ਜਮਨਾ ਹੈ ਇੱਕ ਮਿੰਟ ਵਿਚ ਹੀ 7 ਸਮੁੰਦਰਾਂ ਪਾਰ ਦੀਆਂ ਖ਼ਬਰਾਂ ਕਿਸੀ ਨਾ ਕਿਸੀ ਰੂਪ ਵਿਚ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤਕ ਪਹੁੰਚ ਜਾਂਦੀਆਂ ਹਨ। ਕੁਝ ਖ਼ਬਰਾਂ ਤਾਂ ਟ੍ਰੋਲ ਹੀ ਹੋ ਜਾਂਦੀਆਂ ਹਨ। ਇੱਕ ਅਜਿਹਾ ਹੀ ਵਿਆਹ ਟ੍ਰੋਲ ਹੋ ਰਿਹਾ ਹੈ ਜਿਥੇ ਇੱਕ ਬਜ਼ੁਰਗ ਨੇ ਆਪਣਾ ਵਿਆਹ ਆਪਣੀ ਉਮਰ ਦੇ ਅੱਧੀ ਤੋਂ ਵੀ ਘੱਟ ਉਮਰ ਦੀ ਕੁੜੀ ਨਾਲ ਕਰਵਾਇਆ। ਜੀ ਹਾਂ !! ਇਹ ਪੂਰਾ ਮਾਮਲਾ ਜੰਮੂ ਦੇ ਸੁੰਦਰਬਨੀ ਦਾ ਹੈ, ਜਿਥੇ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇਸ ਵਿਆਹ ਵਾਲੇ ਲਾੜੇ ਦੀ ਉਮਰ 70 ਸਾਲ ਅਤੇ ਲਾੜੀ ਦੀ ਉਮਰ ਮਹਿਜ 22 ਸਾਲ ਹੈ।

 

ਵਿਆਹ ਕਰਵਾਉਣ ਵਾਲੇ ਬਜ਼ੁਰਗ ਲਾੜੇ ਨੇ ਆਪਣੀ ਪੋਤੀ ਦੀ ਉਮਰ ਦੀ ਕੁੜੀ ਨਾਲ ਵਿਆਹ ਰਚਾਇਆ ਸੀ। ਪਰ ਇਹ ਵਿਆਹ ਜਿਆਦਾ ਦੇਰ ਤਕ ਟਿਕਿਆ ਨਹੀਂ ਰਿਹਾ ਅਤੇ ਕੁੜੀ ਵਾਲਿਆਂ ਨੇ ਵਿਆਹ ਦੇ 24 ਘੰਟੇ ਬਾਅਦ ਹੀ ਬਜ਼ੁਰਗ ਲਾੜੇ ਤੋਂ ਤਲਾਕ ਦੀ ਮੰਗ ਰੱਖ ਦਿੱਤੀ। ਦੱਸਣਯੋਗ ਹੈ ਕਿ ਲਾੜੇ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਲਾੜੀ ਵੀ ਵਿਧਵਾ ਹੈ। ਇਸ ਵਿਆਹ ਦੇ ਪੂਰੇ ਜੰਮੂ ਵਿਚ ਚਰਚੇ ਹੋ ਰਹੇ ਹਨ। ਬਜ਼ੁਰਗ ਲਾੜਾ ਆਪਣੇ ਵਿਆਹ ਤੇ ਆਪਣੀ ਪਹਿਲੀ ਪਤਨੀ ਨੂੰ ਦੂਜੀ ਪਤਨੀ ਦੇ ਸਾਹਮਣੇ ਯਾਦ ਕਰਨ ਲੱਗਾ।ਬਜ਼ੁਰਗ ਲਾੜੇ ਨੇ ਵਿਆਹ ਦੀ ਸਟੇਜ ਨੂੰ ਸਿਆਸੀ ਸਟੇਜ ਬਣਾ ਕੇ ਰੱਖ ਦਿੱਤਾ ਅਤੇ ਉਸੀ ਸਟੇਜ ਤੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ। ਬਜ਼ੁਰਗ ਲਾੜੇ ਦਾ ਵਿਆਹ 24 ਘੰਟੇ ਅੰਦਰ ਹੀ ਖਤਮ ਹੋ ਗਿਆ ਜਦੋਂ ਕੁੜੀ ਵਾਲਿਆਂ ਨੇ ਘਰੇਲੂ ਅਹਿੰਸਾ ਕਰਕੇ ਤਲਾਕ ਦਾ ਪ੍ਰਸਤਾਵ ਰੱਖ ਦਿੱਤਾ।

LEAVE A REPLY

Please enter your comment!
Please enter your name here