Madame Tussauds Vich Diljit Da Statue!

ਦਿਲਜੀਤ ਦੋਸਾਂਝ ਨੇ ‘ਮੈਡਮ ਤੁਸਾਦ’ ‘ਚ ਆਪਣੇ ਸਟੈਚੂ ਲਈ ਦਿੱਤਾ ਨਾਪ, ਸ਼ੇਅਰ ਕੀਤੀਆਂ ਤਸਵੀਰਾਂ

ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕਲ ਸਫਲਤਾ ਦੇ ਝੰਡੇ ਗੱਢ ਰਹੇ ਹਨ। ਅਜਿਹੇ ‘ਚ ਉਨ੍ਹਾਂ ਦਾ ਮੈਡਮ ਤੁਸਾਦ ਮਿਊਜ਼ੀਅਮ ‘ਚ ਮੋਮ ਦਾ ਸਟੈਚੂ ਲਗਾਇਆ ਜਾਵੇਗਾ। ਬੀਤੇ ਦਿਨੀਂ ਪਾਲੀਵੁੱਡ ਇੰਡਸਟਰੀ ਦੇ ‘ਸੁਪਰ ਸਿੰਘ’ ਦਿਲਜੀਤ ਨੇ ਮੋਮ ਦੇ ਸਟੈਚੂ ਲਈ ਆਪਣਾ ਨਾਪ ਦਿੱਤਾ, ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ‘ਚ ਦਿਲਜੀਤ ਦੀਆਂ ਅੱਖਾਂ ਦਾ ਰੰਗ ਮਿਲਾਉਣ ਲਈ ਮਿਊਜ਼ੀਅਮ ਦੇ ਸਟੈਚੂ ਡਿਜ਼ਾਈਨਰਜ਼ ਕਾਫੀ ਮਿਹਨਤ ਕਰਦੇ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਮਿਊਜ਼ੀਅਮ ‘ਚ ਦਿਲਜੀਤ ਦਾ ਪੁਤਲਾ ਲੱਗਣ ਦੀ ਜਾਣਕਾਰੀ ‘ਮੈਡਮ ਤੁਸਾਦ’ ਦੇ ਟਵਿਟਰ ਹੈਂਡਲ ਤੋਂ ਦਿੱਤੀ ਗਈ ਸੀ।

PunjabKesari

ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਨਾਲ ਡੈਬਿਊ ਕਰਨ ਵਾਲੇ ਦਿਲਜੀਤ ਦੋਸਾਂਝ ਦੀ ਹਾਲ ਹੀ ‘ਚ ‘ਸੂਰਮਾ’ ਫਿਲਮ ਰਿਲੀਜ਼ ਹੋਈ ਹੈ, ਜਿਸ ‘ਚ ਉਨ੍ਹਾਂ ਨਾਲ ਤਾਪਸੀ ਪਨੂੰ ਨਜ਼ਰ ਆ ਰਹੀ ਹੈ। ਇਸ ਫਿਲਮ ‘ਚ ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਸ਼ਾਦ ਅਲੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸਫਰ ਨੂੰ ਦਿਖਾਇਆ ਗਿਆ ਹੈ।

PunjabKesari

LEAVE A REPLY

Please enter your comment!
Please enter your name here