Shiromani Committee De Muh Te Chaped???

ਐੱਸ. ਜੀ. ਪੀ. ਸੀ. ਦਾ ਵਿਰੋਧ ਦਰਕਿਨਾਰ, ਸੰਨੀ ਲਿਓਨੀ ਦੀ ਬਾਇਓਪਿਕ ਰਿਲੀਜ਼

sunny leone biopic released

ਵਿਵਾਦਾਂ ‘ਚ ਘਿਰੀ ਸੰਨੀ ਲਿਓਨੀ ਦੀ ਬਾਇਓਪਿਕ ‘ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ’ ਅੱਜ ਰਿਲੀਜ਼ ਹੋ ਗਈ ਹੈ। ਫਿਲਮ ਦੇ ਟਾਈਟਲ ‘ਚ ਵਰਤੇ ‘ਕੌਰ’ ਸ਼ਬਦ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਕਰਨਜੋਤ ਕੌਰ ਤੋਂ ਇਲਾਵਾ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਤਰਾਜ਼ ਜਤਾਇਆ ਸੀ। ਦੋਵਾਂ ਦੇ ਇਤਰਾਜ਼ ਜਤਾਉਣ ਦੇ ਬਾਵਜੂਦ ਸੰਨੀ ਦੀ ਬਾਇਓਪਿਕ ‘ਕੌਰ’ ਸ਼ਬਦ ਦੇ ਨਾਲ ਰਿਲੀਜ਼ ਹੋਈ ਹੈ। ਸੰਨੀ ਦੀ ਬਾਇਓਪਿਕ ‘ਜ਼ੀ 5’ ਦੀ ਵੈੱਬਸਾਈਟ ‘ਤੇ ਰਿਲੀਜ਼ ਹੋਈ ਹੈ। ਇਹ ਬਾਇਓਪਿਕ 10 ਐਪੀਸੋਡਸ ‘ਚ ਦੇਖੀ ਜਾ ਸਕਦੀ ਹੈ। ਹਰੇਕ ਐਪੀਸੋਡ 20 ਤੋਂ 25 ਮਿੰਟ ਲੰਮਾ ਹੈ। ਫਿਲਮ ਦਾ ਹਰੇਕ ਐਪੀਸੋਡ ਵੱਖ-ਵੱਖ ਟਾਈਟਲ ਦੇ ਨਾਲ ਰਿਲੀਜ਼ ਹੋਇਆ ਹੈ।
PunjabKesari

ਕਿਵੇਂ ਦੇਖੀ ਜਾਵੇ ਸੰਨੀ ਲਿਓਨੀ ਦੀ ਬਾਇਓਪਿਕ?
ਸੰਨੀ ਲਿਓਨੀ ਦੀ ਬਾਇਓਪਿਕ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ‘ਜ਼ੀ 5’ ਦੀ ਵੈੱਬਸਾਈਟ www.zee5.com ਓਪਨ ਕਰਨੀ ਪਵੇਗੀ। ਇਸ ਨੂੰ ਓਪਨ ਕਰਕੇ ਵੈੱਬਸਾਈਟ ‘ਤੇ ਲਾਗ-ਇਨ ਕਰਨਾ ਪਵੇਗਾ। ਜੇਕਰ ਤੁਸੀਂ ਇਸ ਵੈੱਬਸਾਈਟ ਦੇ ਪ੍ਰੀਮੀਅਮ ਯੂਜ਼ਰ ਹੋ ਤਾਂ ਤੁਸੀਂ ਸੰਨੀ ਲਿਓਨੀ ਦੀ ਬਾਇਓਪਿਕ ਆਸਾਨੀ ਨਾਲ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਪ੍ਰੀਮੀਅਮ ਯੂਜ਼ਰ ਨਹੀਂ ਹੋ ਤਾਂ ਤੁਹਾਨੂੰ 99 ਰੁਪਏ ਦੇ ਕੇ ‘ਜ਼ੀ 5’ ਵੈੱਬਸਾਈਟ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। 99 ਰੁਪਏ ਦਾ ਇਹ ਸਬਸਕ੍ਰਿਪਸ਼ਨ ਸਿਰਫ 2 ਮਹੀਨਿਆਂ ਲਈ ਵੈਲਿਡ ਹੈ। ਫਿਰ ਇਸ ਵੈੱਬਸਾਈਟ ਦੀ ਪ੍ਰੀਮੀਅਰ ਕੈਟਾਗਰੀ ‘ਚ ਜਾ ਕੇ ਤੁਸੀਂ ਸੰਨੀ ਲਿਓਨੀ ਦੀ ਬਾਇਓਪਿਕ ਦੇਖ ਸਕਦੇ ਹੋ।

ਸੰਨੀ ਲਿਓਨੀ ਨੇ ਮਚਾਇਆ ਸਿੱਖ ਸਿਆਸਤ ‘ਚ ਘਮਾਸਾਨ

sunny leone bibi jagir kaur

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੰਨੀ ਲਿਓਨੀ ਦੀ ਜ਼ਿੰਦਗੀ ‘ਤੇ ਬਣਨ ਜਾ ਰਹੀ ਵੈੱਬ ਸੀਰੀਜ਼ ‘ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ, ਜਿਸ ਨੇ ਸਿੱਖ ਸਿਆਸਤ ‘ਚ ਘਮਾਸਾਨ ਮਚਾ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਵੈੱਬ ਸੀਰੀਜ਼ ‘ਚ ‘ਕੌਰ’ ਸ਼ਬਦ ਨੂੰ ਲੈ ਕੇ ਐੱਸ. ਜੀ. ਪੀ. ਸੀ. ਪਹਿਲਾਂ ਹੀ ਸਖਤ ਰੁਖ਼ ਅਪਣਾ ਚੁੱਕੀ ਹੈ ਤੇ ਹੁਣ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਸੀਰੀਜ਼ ‘ਤੇ ਇਤਰਾਜ਼ ਜਤਾਇਆ ਹੈ।

ਬੀਬੀ ਜਗੀਰ ਕੌਰ ਨੇ ‘ਕੌਰ’ ਸ਼ਬਦ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ਇਸ ਸੀਰੀਜ਼ ‘ਚੋਂ ‘ਕੌਰ’ ਸ਼ਬਦ ਹਟਾਇਆ ਜਾਵੇ। ਇਸ ਦੇ ਨਾਲ ਹੀ ਸੰਨੀ ਲਿਓਨੀ ‘ਤੇ ਵਰ੍ਹਦਿਆਂ ਜਗੀਰ ਕੌਰ ਨੇ ਕਿਹਾ ਕਿ ਸੰਨੀ ਲਿਓਨੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਅਭਿਨੇਤਰੀ ਸੰਨੀ ਲਿਓਨੀ ਦੀ ਜ਼ਿੰਦਗੀ ‘ਤੇ ਇਕ ਵੈੱਬ ਸੀਰੀਜ਼ ਚਲਾਈ ਜਾ ਰਹੀ ਹੈ, ਜਿਸ ਦਾ ਨਾਂ ‘ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ’ ਰੱਖਿਆ ਗਿਆ ਹੈ। ਵੈੱਬ ਸੀਰੀਜ਼ ਦੇ ਨਾਂ ਨੂੰ ਲੈ ਕੇ ਹੀ ਸਿੱਖ ਸੰਗਤ ‘ਚ ਰੋਸ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here