Ki Deep Money Ne Sachi Kita Hai Rape?

ਪੰਜਾਬੀ ਗਾਇਕ ਅਮਨਦੀਪ ਸਿੰਘ ਖਿਲਾਫ ਰੇਪ ਦਾ ਮਾਮਲਾ ਦਰਜ

ਜਾਣੋ ਕੌਣ ਹੈ ਰੇਪ ਕੇਸ ‘ਚ ਫਸਿਆ ਪੰਜਾਬੀ ਗਾਇਕ ਅਮਨਦੀਪ ਸਿੰਘ ਲਾਂਬਾ

‘ਡੌਪ ਸ਼ੌਪ’, ‘ਨੰਬਰ ਡਿਲੀਟ’, ‘ਬਲੱਸ਼’, ‘ਲੱਕ ਤੇਰਾ’, ‘ਡਿਸਕੋ ਵਿਚ ਗਿੱਧਾ’, ‘ਕਮ ਟੂ ਮੀ’, ‘ਨੀਲੀ-ਨੀਲੀ ਅੱਖੇਂ’ ਵਰਗੇ ਗੀਤਾਂ ਨਾਲ ਪਛਾਣ ਬਣਾ ਚੁੱਕੇ ਪੰਜਾਬੀ ਗਾਇਕ ਅਮਨਦੀਪ ਸਿੰਘ ਲਾਂਬਾ (ਦੀਪ ਮਨੀ) ‘ਤੇ ਰੇਪ ਦਾ ਮਾਮਲਾ ਦਰਜ ਹੋਇਆ ਹੈ।

ਦੋਸ਼ੀ ਗਾਇਕ ਨੂੰ ਕੋਰਟ ਤੋਂ 19 ਜੁਲਾਈ ਤੱਕ ਅੰਤ੍ਰਿਮ ਜ਼ਮਾਨਤ ਮਿਲੀ ਹੋਈ ਹੈ। ਪੁਲਸ ਨੇ ਗਾਇਕ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਤਹਿਤ ਸਾਊਥ ਦਿੱਲੀ ਦੇ ਮਹਰੌਲੀ ਪੁਲਸ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ। ਕੁਝ ਦਿਨ ਪਹਿਲਾਂ ਦਰਜ ਹੋਈ ਐੱਫ. ਆਈ. ਆਰ. ‘ਚ ਸੈਦੁੱਲਾਜਾਬ ਇਲਾਕੇ ‘ਚ ਰਹਿਣ ਵਾਲੀ 26 ਸਾਲ ਦੀ ਲੜਕੀ ਨੇ ਦਿੱਲੀ ਦੇ ਪੰਜਾਬੀ ਗਾਇਕ ਅਮਨਦੀਪ ਸਿੰਘ ‘ਤੇ ਰੇਪ ਕਰਨ ਦਾ ਦੋਸ਼ ਲਾਇਆ ਹੈ।

total news@totaltv_news

Rape case registered against Punjabi singer Amandeep Singh in Delhi

ਦੋਸ਼ੀ ਉੱਤਮ ਨਗਰ ਇਲਾਕੇ ‘ਚ ਰਹਿੰਦਾ ਹੈ। ਦੱਸਿਆ ਗਿਆ ਹੈ ਕਿ ਪੀੜਤ ਲੜਕੀ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਤੇ ਉਸ ਦਾ ਮੈਡੀਕਲ ਵੀ ਕਰਵਾ ਲਿਆ ਹੈ।

PunjabKesari
ਦਰਅਸਲ ‘ਚ ਲੜਕੀ ਨੇ ਅਮਨਦੀਪ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੀਪ ਨੇ ਮੈਨੂੰ ਨੌਕਰੀ ਅਤੇ ਵਿਆਹ ਦਾ ਝਾਂਸਾ ਦਿੱਤਾ ਸੀ। ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਮਹਰੌਲੀ ਪੁਲਸ ਸਟੇਸ਼ਨ ‘ਚ ਕੇਸ ਦਰਜ ਕਰ ਲਿਆ ਹੈ। ਹਾਲ ਹੀ ‘ਚ ਉਹ ਸਲਮਾਨ ਖਾਨ ਦੀ ਰਿਲੀਜ਼ ਹੋਈ ਫਿਲਮ ‘ਰੇਸ 3’ ‘ਚ ਵੀ ‘ਹੀਰੀਏ’ ਗੀਤ ਗਾ ਚੁੱਕਾ ਹੈ।
PunjabKesari
ਦੱਸਣਯੋਗ ਹੈ ਕਿ ਲੜਕੀ ਅਤੇ ਦੀਪ ਦੀ ਮੁਲਾਕਾਤ ਇਕ ਫਾਈਵ ਸਟਾਰ ਹੋਟਲ ‘ਚ ਈਵੈਂਟ ਦੌਰਾਨ ਹੋਈ ਸੀ। ਕੁਝ ਹੀ ਮਿੰਟ ਦੀ ਮੁਲਾਕਾਤ ਤੋਂ ਬਾਅਦ ਅਮਨਦੀਪ ਨੇ ਉਸ ਨੂੰ ਪੰਜਾਬੀ ਐਲਬਮ ‘ਚ ਕੰਮ ਦਿਵਾਉਣ ਦਾ ਵਾਅਦਾ ਕੀਤਾ। ਇਸੇ ਦੌਰਾਨ ਅਮਨਦੀਪ ਅਤੇ ਲੜਕੀ ਨੇ ਇਕ-ਦੂਜੇ ਨੂੰ ਆਪਣਾ ਨੰਬਰ ਦਿੱਤਾ। ਅਮਨਦੀਪ ਨੇ ਕਈ ਮੁਲਾਕਾਤਾਂ ਤੋਂ ਬਾਅਦ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਿਕ ਸੰਬੰਧ ਬਣਾਏ। ਬਾਅਦ ‘ਚ ਲੜਕੀ ਨੂੰ ਪਤਾ ਲੱਗਾ ਕਿ ਉਹ ਤਾਂ ਪਹਿਲਾਂ ਤੋਂ ਹੀ ਵਿਆਹੁਤਾ ਹੈ।
PunjabKesari
ਲੜਕੀ ਨੇ ਜਦੋਂ ਇਸ ਬਾਰੇ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਲੜਕੇ ਤੇ ਉਸ ਦੀ ਮਾਂ ਦੇ ਨੰਬਰ ਬਲਾਕ ਲਿਸਟ ‘ਚ ਪਾ ਦਿੱਤੇ। ਲੜਕੀ ਨੇ ਉਸ ਨੂੰ ਮਿਲਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਅਮਨਦੀਪ ਨਾ ਮਿਲਿਆ। ਸ਼ਿਕਾਇਤਕਰਤਾ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਅਮਨਦੀਪ ਨੇ ਲੜਕੀ ਦਾ ਕਰੀਅਰ ਖਤਮ ਕਰਨ ਦੀ ਧਮਕੀ ਦਿੱਤੀ। ਹਾਲਾਂਕਿ ਅਮਨਦੀਪ ਨੂੰ ਕੋਰਟ ਨੇ 19 ਜੁਲਾਈ ਤੱਕ ਅੰਮ੍ਰਿਤਮ ਜ਼ਮਾਨਤ ਮਿਲੀ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅੱਜ ਹੋਵੇਗੀ।

LEAVE A REPLY

Please enter your comment!
Please enter your name here