Sapna Chaudhary Bani Punjabi Song Model

ਸਪਨਾ ਚੌਧਰੀ ਦਾ ਪੰਜਾਬੀ ਗੀਤ ਸੋਸ਼ਲ ਮੀਡੀਆ ‘ਤੇ ਮਚਾ ਰਿਹੈ ਧੂਮ, ਨਵਾਂ ਲੁੱਕ ਦੇਖ ਪਛਾਣਨਾ ਹੋਇਆ ਮੁਸ਼ਕਿਲ

ਮਸ਼ਹੂਰ ਹਰਿਆਣਵੀ ਗਾਇਕਾ ਸਪਨਾ ਚੌਧਰੀ ਹੁਣ ਇਕ ਪੰਜਾਬੀ ਗੀਤ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਗੀਤ ਨੂੰ ਹੁਣ ਤੱਕ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵਾਰ ਸਪਨਾ ਦੇ ਲੁੱਕ ਨੂੰ ਦੇਖ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਸਪਨਾ ਇਸ ਲੁੱਕ ‘ਚ ਕਾਫੀ ਬਦਲੀ-ਬਦਲੀ ਦਿਖਾਈ ਦੇ ਰਹੀ ਹੈ। ਸਪਨਾ ਦਾ ਅਜਿਹਾ ਲੁੱਕ ਪਹਿਲੀ ਵਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ‘ਬਿਲੌਰੀ ਅੱਖ’ ਗੀਤ ਪੰਜਾਬੀ ਫਿਲਮ ‘ਜੱਗਾ ਜਿਊਂਦਾ ਏ’ ਦਾ ਹੈ।

ਇਸ ਗੀਤ ਨੂੰ ਦਰਸ਼ਕਾਂ ਵੱੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਰਿਐਲਿਟੀ ਸ਼ੋਅ ‘ਬਿੱਗ ਬੌਸ 11’ ਤੋਂ ਬਾਅਦ ਨਾ-ਸਿਰਫ ਰੀਜ਼ਨਲ ਸਿਨੇਮਾ ਬਲਕਿ ਬਾਲੀਵੁੱਡ ਤੋਂ ਵੀ ਉਨ੍ਹਾਂ ਨੂੰ ਕਾਫੀ ਆਫਰ ਮਿਲ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਅਭੈ ਦਿਓਲ ਦੀ ਫਿਲਮ ‘ਨਾਨੂ ਦੀ ਜਾਨੂ’ ‘ਚ ਇਕ ਆਈਟਮ ਨੰਬਰ ‘ਚ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਸਪਨਾ ਨੇ ਭੋਜਪੁਰੀ ਫਿਲਮ ‘ਬੈਰੀ ਕੰਗਨਾ 2’ ‘ਚ ਵੀ ਆਈਟਮ ਨੰਬਰ ਕੀਤਾ ਸੀ, ਜੋ ਰਿਲੀਜ਼ ਹੁੰਦਿਆਂ ਹੀ ਵਾਇਰਲ ਹੋ ਗਿਆ ਸੀ।

ਇਸ ਪੰਜਾਬੀ ਗੀਤ ਦੇ ਰਾਹੀਂ ਸਪਨਾ ਚੌਧਰੀ ਨੇਂ ਬਦਲਿਆ ਆਪਣਾ ਲੁੱਕ, ਵੇਖੋ ਵੀਡੀਓ

ਅੱਜ ਕੱਲ ਸਪਨਾ ਚੋਧਰੀ ਆਪਣਾ ਦੇਸੀ ਅੰਦਾਜ਼ ਛੱਡ ਕੇ ਗਲੈਮਰੈੱਸ ਲੁੱਕ ‘ਚ ਦਿਖਾਈ ਦਿੰਦੀ ਹੈ | ਬਿੱਗ ਬੌਸ 11 ਵਿੱਚ ਹਿੱਸਾ ਲੈਣ ਤੋਂ ਬਾਅਦ ਸਪਨਾ ਨੂੰ ਬਾਲੀਵੁੱਡ ਫ਼ਿਲਮਾਂ ਤੋਂ ਵੀ ਕਾਫੀ ਆਫਰ ਆਏ ਅਤੇ ਇਹਨਾਂ ਨੇ ਬਾਲੀਵੁੱਡ ਵਿੱਚ ਕਾਮ ਵੀ ਕੀਤਾ ਹੈ ਜਿਵੇ ਕਿ ਹਾਲ ਹੀ ਵਿੱਚ ਅਭੈ ਦਿਓਲ ਦੀ ਫਿਲਮ ‘ਨਾਨੂ ਦੀ ਜਾਨੂ’ ‘ਚ ਵੀ ਸਪਨਾ ਨੇ ਇੱਕ ਆਈਟਮ ਨੰਬਰ ਵਿੱਚ ਦਿਖਾਈ ਦਿੱਤਾ |

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਦਾ ਦਿੱਲੀ ਵਿੱਚ ਇੱਕ ਇਵੈਂਟ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੇਸੀ ਸਟਾਈਲ ਛੱਡ ਕੇ ਬਾਲੀਵੁੱਡ ਸਟਾਈਲ ਡਾਂਸ ਕਰਕੇ ਸੱਭ ਦੇ ਹੋਸ਼ ਉਡਾ ਦਿੱਤੇ | ਇਹ ਬਾਲੀਵੁੱਡ ਡਾਂਸ ਉਹਨਾਂ ਨੇ ਬਾਲੀਵੁੱਡ ਦੇ ਹਿੱਟ ਗੀਤ ਜਿਵੇਂ ਕਿ ” ਲੜਕੀ ਬਿਊਟੀਫੁੱਲ ਕਰ ਗਈ ਚੁੱਲ ਅਤੇ ਅਤੇ ‘ਹੰਮਾ-ਹੰਮਾ ਤੇ ਕੀਤਾ ਸੀ ਅਤੇ ਇਸ ਡਾਂਸ ਦੀ ਵੀਡੀਓ ਵੀ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ |

 

LEAVE A REPLY

Please enter your comment!
Please enter your name here