Breaking News
Home / punjabi news / ਆ ਰਿਹਾ ਹੈ ਫਤਹਿਵੀਰ,ਇੰਤਜਾਰ ਦੀਆਂ ਘੜੀਆਂ ਹੋਇਆ ਖਤਮ,ਦੇਖੋ ਤਾਜ਼ਾ ਲਾਇਵ ਵੀਡੀਓ ਤੇ ਸ਼ੇਅਰ ਕਰੋ

ਆ ਰਿਹਾ ਹੈ ਫਤਹਿਵੀਰ,ਇੰਤਜਾਰ ਦੀਆਂ ਘੜੀਆਂ ਹੋਇਆ ਖਤਮ,ਦੇਖੋ ਤਾਜ਼ਾ ਲਾਇਵ ਵੀਡੀਓ ਤੇ ਸ਼ੇਅਰ ਕਰੋ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ ਤੇ ਕਰੀਬ 72 ਘੰਟੇ ਬਾਅਦ ਇੰਤਜਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ |ਜੀ ਹਾਂ ਉਹ ਸਮਾਂ ਆ ਚੁੱਕਾ ਹੈ ਜਦ ਬੱਚੇ ਨੂੰ ਬੋਰ ਵਿਚੋਂ ਬਾਹਰ ਕੱਢਿਆ ਜਾਵੇਗਾ |

NRFT ਦੀ ਟੀਮ ਬੱਚੇ ਦੇ ਕੋਲ ਪਹੁੰਚ ਚੁੱਕੀ ਹੈ ਤੇ ਉਹ ਜਲਦੀ ਹੀ ਸੁਰੰਗ ਪੱਟ ਕੇ ਫ਼ਤਹਿ ਨੂੰ ਬਾਹਰ ਕੱਢ ਰਹੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਿੱਛਲੇ 72 ਘੰਟਿਆਂ ਤੋਂ ਜਿੰਦਗੀ ਦੀ ਜੰਗ ਲੜ ਰਿਹਾ ਫਤਹਿ ਜਿੰਦਾ ਵਾਪਿਸ ਆਵੇਗਾ ਜਾਂ ਨਹੀਂ |ਮੌਕੇ ਦਾ ਸਾਰਾ ਕੰਮ ਲਾਇਵ ਚੱਲ ਰਿਹਾ ਹੈ ਤੇ ਲੋਕਾਂ ਵੱਲੋਂ ਫਤਹਿਵੀਰ ਦੀ ਜਿੰਦਗੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਤੇ ਪੂਰੀ ਦੁਨੀਆਂ ਵਿਚ ਇਸ ਮਾਸੂਮ ਲਈ ਅਰਦਾਸਾਂ ਵੀ ਹੋ ਰਹੀਆਂ ਹਨ |

ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਉਹਨਾਂ ਦਾ ਮਨਣਾ ਹੈ ਕੇ ਬਚਾ ਹਜੇ ਜਿਉਂਦਾ ਹੈ ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ।ਫਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ।

ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।

About Jaswinder Singh

Check Also

ਘੱਲੂਘਾਰਾ ਦਿਵਸ ਤੇ ਸੰਗਤ ਦਾ ਜੋਸ਼.. ਪੱਟ ਦਿੱਤੇ ਜੰਗਲੇ .. ਬੀਬੀਆਂ ਵੀ ਲਾਏ ਨਾਹਰੇ..

ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਤਣਾਅ ਵਾਲਾ ਮਾਹੌਲ ਬਣ ਗਿਆ। ਸ੍ਰੀ ਅਕਾਲ …

Leave a Reply

Your email address will not be published. Required fields are marked *