Breaking News
Home / punjabi news / ‘ਖਾਲਿਸਤਾਨ ਜਿੰਦਾਬਾਦ’ ਦੇ ਨਾਹਰਿਆਂ ਨਾਲ ਗੂੰਜ ਉੱਠਿਆ Amritsar

‘ਖਾਲਿਸਤਾਨ ਜਿੰਦਾਬਾਦ’ ਦੇ ਨਾਹਰਿਆਂ ਨਾਲ ਗੂੰਜ ਉੱਠਿਆ Amritsar

ਖ਼ਾਲਿਸਤਾਨ ਲਹਿਰ ਇੱਕ ਪੰਜਾਬੀ ਵੱਖਵਾਦੀ ਲਹਿਰ ਹੈ, ਜਿਸ ਦਾ ਮਕਸਦ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲ਼ੇ ਖ਼ਾਲਿਸਤਾਨ (ਮਤਲਬ: “ਖ਼ਾਲਸੇ ਦੀ ਸਰਜ਼ਮੀਨ”) ਨਾਮ ਦਾ ਅਜ਼ਾਦ ਮੁਲਕ ਕਾਇਮ ਕਰਨਾ।

 

 

ਪਰਪੋਜ਼ ਹੋਏ ਦੇਸ਼ ਖ਼ਾਲਿਸਤਾਨ ਦੀ ਇਲਾਕਾਈ ਡੈਫ਼ੀਨਿਸ਼ਨ ਦੇ ਵਿੱਚ ਦੋਵੇਂ ਚੜ੍ਹਦਾ ਅਤੇ ਲਹਿੰਦਾ ਪੰਜਾਬ ਦੇ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਰਾਜਸਥਾਨ ਦੇ ਕੁਝ ਹਿੱਸੇ ਸ਼ਾਮਲ ਹਨ।
ਪੰਜਾਬ ਖੇਤਰ ਸਿੱਖਾਂ ਵਾਸਤੇ ਹਮੇਸ਼ਾ ਜੱਦੀ ਵਤਨ ਰਿਹਾ। ਬ੍ਰਿਟਿਸ਼ ਵਲੋਂ ਪੰਜਾਬ ਉੱਤੇ ਕਬਜ਼ੇ ਤੋਂ ਪਹਿਲਾਂ, ਸਿੱਖਾਂ ਅਤੇ ਪੰਜਾਬੀਆਂ ਨੇ 82 ਸਾਲ ਇਸ ਖਿੱਤੇ ਵਿੱਚ ਹਕੂਮਤ ਕੀਤੀ; ਮਹਾਂਰਾਜਾ ਰਣਜੀਤ ਸਿੰਘ ਅਧੀਨ ਸਿੱਖ ਸਲਤਨਤ ਕਾਇਮ ਹੋਣ ਤੋਂ ਪਹਿਲਾਂ, ਸਿੱਖ ਮਿਸਲਾਂ ਨੇ 1767 ਤੋਂ 1799 ਤੱਕ ਪੰਜਾਬ ਵਿੱਚ ਰਾਜ ਕੀਤਾ।

1947 ਤੋਂ ਪਹਿਲਾਂ, ਬ੍ਰਿਟਿਸ਼ ਪੰਜਾਬ ਵਿੱਚ ਮੁਸਲਮਾਨਾਂ ਅਤੇ ਹਿੰਦੂਆਂ ਦੀ ਗਿਣਤੀ ਸਿੱਖਾਂ ਨਾਲੋਂ ਬਹੁਤ ਜ਼ਿਆਦ ਸੀ ਅਤੇ ਸਿੱਖਾਂ ਦੀ ਸਿਰਫ਼ ਲੁਧਿਆਣੇ ਜ਼ਿਲੇ ਵਿੱਚ ਮਜੌਰਟੀ ਸੀ। ਜਦੋਂ ਮੁਸਲਿਮ ਲੀਗ ਨੇ 1940 ਦੇ ਲਾਹੌਰ ਪਰਪੋਜ਼ਲ ਰਾਹੀਂ ਮੁਸਲਮਾਨਾਂ ਲਈ ਇੱਕ ਵੱਖਰੇ ਮੁਲਕ ਦੀ ਮੰਗ ਕੀਤੀ ਤਾਂ ਸਿੱਖ ਲੀਡਰਾਂ ਦਾ ਇੱਕ ਹਿੱਸਾ ਹੁਸ਼ਿਆਰ ਹੋਇਆ, ਕਿ ਜੇ ਹਿੰਦੂ ਅਤੇ ਮੁਸਲਮਾਨਾਂ ਵਿਚਾਲੇ਼ ਬ੍ਰਿਟਿਸ਼ ਭਾਰਤ ਦੀ ਵੰਡ ਹੋਈ, ਫ਼ਿਰ ਉਹਨਾ ਦੀ ਕੌਮ ਬੇਵਤਨ ਰਹਿ ਜਾਵੇਗੀ। ਵੰਡ ਤੋਂ ਬਾਅਦ, ਬਹੁਤੇ ਸਿੱਖ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਚੜ੍ਹਦੇ ਪੰਜਾਬ ਵੱਲ ਹਿਜਰਤ ਕਰ ਗਏ, ਇਸ ਵੇਲੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੰਜਾਬ ਵਿੱਚ ਸ਼ਾਮਲ ਸਨ।

1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ, ਅਕਾਲੀ ਦਲ ਦੀ ਅਗਵਾਈ ਅਧੀਨ ਪੰਜਾਬੀ ਸੂਬਾ ਲਹਿਰ 1950ਵੀਆਂ ਵਿੱਚ ਚੜ੍ਹਦੇ ਪੰਜਾਬ ਵਿਖੇ ਪੰਜਾਬੀ ਮਿਜੌਰਟੀ ਸੂਬਾ ਸਿਰਜਣ ਲਈ ਚੱਲੀ। ਇਸ ਗੱਲ ਤੋਂ ਘਾਬਰੇ, ਕਿ ਪੰਜਾਬੀ ਸੂਬਾ ਬਨਾਉਣ ਨਾਲ਼ ਸਿੱਖਾਂ ਦੀ ਮਿਜੌਰਟੀ ਹੋ ਜਾਵੇਗੀ, ਭਾਰਤ ਸਰਕਾਰ ਨੇ ਸ਼ੁਰੂ ਵਿੱਚ ਹੀ ਮੰਗ ਰੱਦ ਕਰ ਦਿੱਤੀ। ਲਗਾਤਾਰ ਖ਼ਿਲਾਫ਼ਤ, ਸਿੱਖਾਂ ਉੱਤੇ ਜ਼ੁਲਮ, ਅਤੇ 1965 ਦੀ ਭਾਰਤ-ਪਾਕ ਜੰਗ, ਤੋਂ ਬਾਅਦ ਸਰਕਾਰ ਆਖਰ ਪੰਜਾਬੀ ਸੂਬਾ ਬਨਾਉਣ ਲਈ ਰਾਜ਼ੀ ਹੋ ਗਈ, ਪੰਜਾਬ ਨੂੰ ਵੰਡ, ਸਿੱਖ ਮਿਜੌਰਟੀ ਪੰਜਾਬ ਸੂਬਾ ਕਾਇਮ ਹੋਇਆ ਅਤੇ ਬਾਕੀ ਦੇ ਖੇਤਰ ਨੂੰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਨਵੇਂ ਸੂਬਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ।

 

 

ਬਾਅਦ ਵਿੱਚ ਸਿੱਖ ਸਿਆਸਤਦਾਨਾਂ ਨੇ ਸੂਬਿਆਂ ਲਈ ਜ਼ਿਆਦਾ ਖ਼ੁਦ ਇਖਤਿਆਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਕੇਂਦਰੀ ਸਰਕਾਰ ਪੰਜਾਬ ਖ਼ਿਲਾਫ਼ ਤਰਫ਼ਦਾਰੀ ਕਰ ਰਹੀ ਹੈ। ਹਾਲਾਂਕਿ ਅਕਾਲੀ ਦਲ ਨੇ ਇੱਕ ਅਜ਼ਾਦ ਸਿੱਖ ਮੁਲਕ ਦੀ ਮੰਗ ਦਾ ਜ਼ਾਹਰੀ ਮੁਖ਼ਾਲਫ਼ ਸਨ, ਭਰ ਇਹਨਾ ਵਲੋਂ ਚੁੱਕੇ ਮਸਲਿਆਂ ਨੂੰ ਖ਼ਾਲਿਸਤਾਨ ਦੇ ਹਮਾਇਤੀਆਂ ਵਲੋਂ ਇੱਕ ਵੱਖਰੇ ਦੇਸ਼ ਦੀ ਕਾਇਮੀ ਲਈ ਪਹਿਲ ਸਮਝਿਆ ਗਿਆ ਸੀ।

 

 

About so ny

Check Also

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਦਿੱਤੀ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ..

ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ …

Leave a Reply

Your email address will not be published. Required fields are marked *