Breaking News
Home / punjabi news / ਮੁੰਡੇ ਨੂੰ ਵਿਦੇਸ਼ ਭੇਜਣ ਲਈ ਮਾਂ ਨੂੰ ਲਟਾਉਣੀ ਪਈ ਆਪਣੀ ਇੱਜਤ ਤੇ ਮਜਬੂਰ ਹੋਈ ਮਾਂ ਨੇ ਕਰ ਦਿੱਤੇ ਵੱਡੇ ਖੁਲਾਸੇ

ਮੁੰਡੇ ਨੂੰ ਵਿਦੇਸ਼ ਭੇਜਣ ਲਈ ਮਾਂ ਨੂੰ ਲਟਾਉਣੀ ਪਈ ਆਪਣੀ ਇੱਜਤ ਤੇ ਮਜਬੂਰ ਹੋਈ ਮਾਂ ਨੇ ਕਰ ਦਿੱਤੇ ਵੱਡੇ ਖੁਲਾਸੇ

ਡੀ.ਐੱਸ.ਪੀ. ਫਿਲੌਰ ਦਵਿੰਦਰ ਅੱਤਰੀ ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦੇਣ ਆਏ ਨੇੜਲੇ ਪਿੰਡ ਦੇ ਰਹਿਣ ਵਾਲੇ ਪਤੀ-ਪਤਨੀ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ ਅਤੇ ਛੋਟਾ ਬੇਟਾ 22 ਸਾਲਾ 12ਵੀਂ ਪਾਸ ਹੈ। ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਵਿਅਕਤੀ ਜੋ ਦੁੱਧ ਵੇਚਣ ਦਾ ਕੰਮ ਕਰਦਾ ਹੈ, ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਪੁਲਸ ‘ਚ ਬਹੁਤ ਪਹੁੰਚ ਹੈ। ਉਹ ਉਨ੍ਹਾਂ ਦੇ ਬੇਟੇ ਨੂੰ ਪੁਲਸ ‘ਚ ਭਰਤੀ ਕਰਵਾ ਦੇਵੇਗਾ। ਮਹਿਲਾ ਦਾ ਪਤੀ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਉਹ ਉਸ ਦੀਆਂ ਗੱਲਾਂ ‘ਚ ਆ ਗਿਆ। ਜਦ ਲੜਕਾ ਪੁਲਸ ‘ਚ ਭਰਤੀ ਨਹੀਂ ਹੋਇਆ ਤਾਂ ਉਸ ਨੇ ਕਿਹਾ ਕਿ ਉਸ ਦਾ ਰਿਸ਼ਤੇਦਾਰ ਵਿਦੇਸ਼ ਜਰਮਨ ‘ਚ ਹੈ।

ਉਹ ਉਨ੍ਹਾਂ ਦੇ ਬੇਟੇ ਨੂੰ ਉਥੇ ਭੇਜ ਕੇ ਉਸ ਦਾ ਕਰੀਅਰ ਬਣਾ ਸਕਦਾ ਹੈ, ਜਿਸ ‘ਤੇ ਉਨ੍ਹਾਂ ਨੇ ਵਿਦੇਸ਼ ਤੋਂ ਮੁੜੇ ਆਪਣੇ ਜਵਾਈ ਤੋਂ 6 ਲੱਖ ਰੁਪਏ ਫੜੇ ਅਤੇ ਬਾਕੀ ਦੀ ਰਕਮ ਆਪਣਾ ਘਰ ਗਹਿਣੇ ਰੱਖ ਕੇ ਉਸ ਵਿਅਕਤੀ ਨੂੰ ਦੇ ਦਿੱਤੇ।ਦੋਸ਼ੀ ਨੇ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜ ਕੇ ਉਸ ਨੇ ਆਪਣੀ ਬੁਰੀ ਨੀਅਤ ਦਾ ਇਜ਼ਹਾਰ ਕਰਦੇ ਹੋਏ ਮਹਿਲਾ ਨੂੰ ਫੜਨ ਕੀ ਕੋਸ਼ਿਸ਼ ਕੀਤੀ। ਮਹਿਲਾ ਦੇ ਇਤਰਾਜ਼ ਜਤਾਉਣ ‘ਤੇ ਉਸ ਨੇ ਉਸ ਦੀ ਗੱਲ ਵਿਦੇਸ਼ ‘ਚ ਬੈਠੇ ਉਸ ਦੇ ਬੇਟੇ ਨਾਲ ਕਰਵਾਉਂਦੇ ਹੋਏ ਕਿਹਾ ਕਿ ਉਸ ਦਾ ਪਾਸਪੋਰਟ ਉਸ ਦੇ ਰਿਸ਼ਤੇਦਾਰ ਕੋਲ ਹੈ, ਜੇਕਰ ਉਹ ਉਸ ਦੀ ਗੱਲ ਨਹੀਂ ਮੰਨਦੀ ਤਾਂ ਉਹ ਉਸ ਦੇ ਬੇਟੇ ਦਾ ਭਵਿੱਖ ਤਬਾਹ ਕਰ ਦੇਵੇਗਾ ਤੇ ਵਿਦੇਸ਼ ‘ਚ ਜੇਲ ‘ਚ ਬਿਠਾ ਸਕਦਾ ਹੈ। ਬੇਟੇ ਨੇ ਵੀ ਫੋਨ ‘ਤੇ ਮਾਂ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਉਸ ਦੇ ਰਿਸ਼ਤੇਦਾਰ ਕੋਲ ਹੈ।

ਇਹ ਗੱਲ ਸੁਣ ਕੇ ਮਾਂ ਟੁੱਟ ਗਈ ਅਤੇ ਉਹ ਦਰਿੰਦਾ ਇਸ ਗੱਲ ਦਾ ਫਾਇਦਾ ਉਠਾ ਕੇ ਆਏ ਦਿਨ ਉਸ ਦੀ ਇੱਜ਼ਤ ਨਾਲ ਖੇਡਣ ਲੱਗ ਪਿਆ। ਇਕ ਦਿਨ ਜਦ ਮਹਿਲਾ ਨੇ ਵਿਰੋਧ ਕਰਨ ਦੀ ਹਿੰਮਤ ਜੁਟਾਈ ਤਾਂ ਉਸ ਨੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਰਿਵਾਲਵਰ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਉਸ ਨੇ ਆਪਣੀ ਜ਼ੁਬਾਨ ਖੋਲ੍ਹੀ ਤਾਂ ਉਹ ਪਤੀ-ਪਤਨੀ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।ਕੁਝ ਦਿਨ ਪਹਿਲਾਂ ਜਦ ਬੇਟੇ ਨੇ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਉਸ ਨੇ ਆਪਣਾ ਪਾਸਪੋਰਟ ਵਾਪਸ ਲੈ ਲਿਆ ਹੈ ਅਤੇ ਉਹ ਸੁਰੱਖਿਅਤ ਦੂਜੇ ਸ਼ਹਿਰ ਪੁੱਜ ਚੁੱਕਾ ਹੈ ਤਾਂ ਮਾਂ ਦੀ ਜਾਨ ‘ਚ ਜਾਨ ਆਈ ਤੇ ਉਸ ਨੇ ਹਿੰਮਤ ਜੁਟਾ ਕੇ ਆਪਣੇ ਨਾਲ ਵਾਪਰੀ ਘਟਨਾ ਆਪਣੇ ਪਤੀ ਨੂੰ ਦੱਸੀ। ਪਤੀ ਨੇ ਵੀ ਅੱਗੇ ਵੱਡਾ ਦਿਲ ਦਿਖਾਉਂਦੇ ਹੋਏ ਪਤਨੀ ਦੇ ਹੌਂਸਲੇ ਦੀ ਦਾਦ ਦਿੰਦੇ ਹੋਏ ਕਿਹਾ ਕਿ ਉਸ ਨੇ ਆਪਣੇ ਬੇਟੇ ਦੀ ਖਾਤਰ ਜੋ ਕੀਤਾ ਉਹ ਕੋਈ ਔਰਤ ਨਹੀਂ ਕਰ ਸਕਦੀ।

ਉਹ ਉਸ ਦਾ ਪੂਰਾ ਸਾਥ ਦੇਵੇਗਾ ਤੇ ਉਸ ਨੇ ਆਪਣੀ ਪਤਨੀ ਨੂੰ ਨਾਲ ਲੈ ਕੇ ਡੀ.ਐੱਸ.ਪੀ. ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਵਿਅਕਤੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਜੋ ਲੋਕਾਂ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਔਰਤਾਂ ਨੂੰ ਡਰਾ ਕੇ ਉਨ੍ਹਾਂ ਦੀ ਇੱਜ਼ਤ ਨਾਲ ਖੇਡਦਾ ਹੈ। ਡੀ.ਐੱਸ.ਪੀ. ਨੇ ਪੁਲਸ ਥਾਣਾ ਗੋਰਾਇਆ ਦੇ ਇੰਸਪੈਕਟਰ ਲਖਬੀਰ ਸਿੰਘ ਨੂੰ ਜਾਂਚ ਕਰ ਕੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਥਾਣਾ ਦੁੱਗਰੀ ਲਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਹਿਲਾ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

 

 

 

 

About so ny

Check Also

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਦਿੱਤੀ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ..

ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ …

Leave a Reply

Your email address will not be published. Required fields are marked *